ਡਾਕਟਰ ਨੇ ਉਸ ਦੇ ਇਲਾਜ ਵਿੱਚ ਕੋਈ ਕਸਰ ਨਾ ਰੱਖੀ, ਪਰ ਉਹ ਵਿਚਾਰੀ ਡਾਕਟਰ ਨੂੰ ਪੂਰਾ ਪਿਆਰ ਕਰਦੀ ਹੋਈ ਭੀ ਅਤੇ ਦਿਲ ਵਿੱਚ ਡਾਕਟਰ ਲਈ ਸ਼ਰਧਾ ਸਤਿਕਾਰ ਰੱਖਦੀ ਹੋਈ ਭੀ ਡਾਕਟਰ ਦੇ ਜੀਵਨ ਲਈ ਇਕ ਗੁੰਝਲ ਬਣੀ ਰਹੀ । ਡਾਕਟਰ ਦੇ ਘਰ ਦੇ ਜੀਵਨ ਦਾ ਦੁੱਖ ਕਿਸੇ ਨੂੰ ਵੱਧ ਘੱਟ ਹੀ ਪਤਾ ਸੀ, ਨਾ ਹੀ ਲੋਕਾਂ ਨੂੰ ਇਸ ਨਾਲ ਕੋਈ ਖਾਸ ਵਾਸਤਾ ਸੀ। ਇਥੋਂ ਤਕ ਕਿ ਜਮਨਾ ਤੇ ਕਾਂਤਾ ਭੀ ਇਹੋ ਸਮਝਦੀਆਂ ਸਨ ਕਿ ਇਹਨਾਂ ਦਾ ਜੀਵਨ ਬੜਾ ਸੁਖੀ ਹੈ।
ਸ਼ੇਅਰ ਕਰੋ