ਚੰਨੋ ਦੇ ਵਿਆਹ ਤੇ ਨਾਨਕੇ ਮੇਲ ਨੇ ਰਾਤ ਨੂੰ ਜਾਗੋ ਬਣਾਉਣੀ ਸ਼ੁਰੂ ਕਰ ਦਿੱਤੀ। ਆਟੇ ਦੇ ਦੀਵੇ ਵਲਟੋਹੀ ਦੇ ਪਾਸੀਂ ਅਤੇ ਸਿਰ ਉੱਤੇ ਚਮੇੜੇ ਜਾ ਰਹੇ ਸਨ। ਮੇਲਣਾਂ ਦੀਵਿਆਂ ਲਈ ਬੱਤੀਆਂ ਵੱਟ ਰਹੀਆਂ ਸਨ। ਉਨ੍ਹਾਂ ਨੂੰ ਦੇਖ ਦੇਖ ਚੰਨੋ ਦਾ ਦਿਲ ਵਟਣੇ ਖਾ ਰਿਹਾ ਸੀ। ਕੁੜੀਆਂ ਉਸ ਨੂੰ ਦੱਸ ਦਿੱਤਾ ਸੀ ਕਿ ਪ੍ਰਾਹੁਣਾ ਰੰਗ ਦਾ ਕਾਲਾ ਅਤੇ ਸਿੱਧਾ ਸਾਦਾ ਜੱਟ ਮੁੰਡਾ ਹੈ।
ਸ਼ੇਅਰ ਕਰੋ