ਜਿਊਣੇ ਨੇ ਸੰਤੀ ਨੂੰ ਬਲਦ ਦੇ ਰੁਪਏ, ਕਜ਼ੀਆ ਕਲੇਸ਼ ਕਰਨ ਤੇ ਵੀ ਨਾ ਦਿੱਤੇ। ਜਦੋਂ ਉਸਨੇ ਪੰਚਾਇਤ ਸੱਦੀ ਤਾਂ ਉਹ ਅੱਖਾਂ ਫੇਰ ਗਿਆ।
ਬੱਚਿਆਂ ਦੀਆਂ ਸ਼ਰਾਰਤਾਂ ਦੇਖ ਕੇ ਮਾਂ ਦੀਆਂ ਅੱਖਾਂ ਫੁੱਟ ਨਿਕਲੀਆਂ।
ਜਦੋਂ ਕਰਨ ਨੇ ਇੱਕ ਅਜਨਬੀ ਨੂੰ ਆਪਣੇ ਘਰ ਵੱਲ ਤੱਕਦਿਆਂ ਦੇਖਿਆ ਤਾਂ ਉਹ ਉਸਨੂੰ ਅੱਖਾਂ ਫਾੜ ਫਾੜ ਕੇ ਵੇਖਣ ਲੱਗਾ।
ਆਪਣੇ ਉੱਪਰ ਚੋਰੀ ਦਾ ਇਲਜਾਮ ਸੁਣਕੇ ਰਮਨ ਦੀਆਂ ਅੱਖੀਆਂ ਫਟਣ ਲੱਗ ਪਈਆਂ।
ਰਾਣੀ ਨੇ ਇਕ ਦਿਨ ਆਪਣੇ ਵੀਰ ਨੂੰ ਕਿਹਾ, “ਸਾਡੇ ਸਕੂਲ ਸਾਹਵੇਂ ਬੈਠਾ ਇੱਕ ਛਾਬੜੀ ਵਾਲਾ ਮੈਨੂੰ ਅੱਖਾਂ ਪਾੜ ਪਾੜ ਤੱਕਦਾ ਹੈ।" ਉਸਨੂੰ ਸਬਕ ਸਿਖਾਉਣਾ ਪਵੇਗਾ।
ਜਦੋਂ ਮੇਰੇ ਪਾਸ ਧਨ ਸੀ, ਮੇਰੇ ਆਲੇ ਦੁਆਲੇ ਮਿੱਤਰਾਂ ਦਾ ਜਮਘਟਾ ਰਹਿੰਦਾ ਸੀ: ਜਦੋਂ ਮਾਇਆ ਨੇ ਅੱਖਾਂ ਪਰਤ ਲਈਆਂ ਤਾਂ ਮਿੱਤਰਾਂ ਨੇ ਵੀ ਪਰਤ ਲਈਆਂ। ਹੁਣ ਕੋਈ ਨੇੜੇ ਨਹੀਂ ਢੁੱਕਦਾ।
ਵਿਛੋੜੇ ਵਿੱਚ ਬੈਠੀ ਮਾਂ ਦੀਆਂ ਅੱਖਾਂ ਪਥਰਾ ਗਈਆਂ ਪਰ ਪੁੱਤਰ ਨਹੀਂ ਆਇਆ।
ਫੁੱਲਾਂ ਦੀ ਪਿਟਾਰੀ, ਪੀਲੇ ਭੋਛਣੀ ਸ਼ਿੰਗਾਰੀ, ਇਹ ਛਲੇਡੇ ਜਿਹੀ ਨਾਰੀ, ਕਿਹੜੀ ਚੰਦਲ ਕੁਮਾਰੀ ਹੈ ? ਪਾਇਲਾਂ ਕੀ ਪਾਵੇ, ਕਲਾਂ ਸੁੱਤੀਆਂ ਜਗਾਵੇ ਪਈ, ਚਿਤ ਹੋਇਆ ਚਿੱਤ, ਚੜ੍ਹੀ ਅੱਖਾਂ ਨੂੰ ਖੁਮਾਰੀ ਹੈ।
ਧੁਰ ਕੋਠੇ ਤੇ ਖੜੋਤਿਆਂ ਖੜੋਤਿਆਂ ਬਹਾਦਰ ਦੀ ਨਜ਼ਰ ਬਾਹਰ ਵਾਰ ਪੋਠੋਹਾਰ ਦੀ ਧਰਤੀ ਤੇ ਪਈ, ਤੇ ਜਿਸ ਤਰ੍ਹਾਂ ਉਹਦੀਆਂ ਅੱਖਾਂ ਨੂੰ ਇਕ ਸਰੂਰ ਜਿਹਾ ਆ ਗਿਆ, ਉਹਦਾ ਸਿਰ ਨਿਵ ਗਿਆ।
ਜਦੋਂ ਉਸ ਦਾ ਕੱਚਾ ਚਿੱਠਾ ਮੈਂ ਉਹਦੇ ਸਾਹਮਣੇ ਪੰਚਾਇਤ ਵਿੱਚ ਸੁਣਾਇਆ ਤਾਂ ਉਸ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਚੁੱਪ ਵੱਟ ਲਈ।
ਅੱਗ ਸੜ ਜਾਣੀ ਬਲਦੀ ਈ ਨਹੀਂ ; ਮੇਰੇ ਕੋਲੋਂ ਨਹੀਂ ਧੁਖਾਈਆਂ ਜਾਂਦੀਆਂ ਅੱਖਾਂ। ਸੁੱਕੀਆਂ ਲੱਕੜਾਂ ਲਿਆ ਦਿਉ।
ਤੂੰ ਹੈਂ ਮਾਜੂਦ, ਏਸ ਤੋਂ ਇਨਕਾਰ ਨਹੀਂ, ਹੋਈਆਂ ਪਰ ਅੱਜ ਤਨਕ ਅੱਖਾਂ ਭੀ ਦੋ-ਚਾਰ ਨਹੀਂ, ਸਾਹਮਣੇ ਹੋਏ ਬਿਨਾਂ ਕਰ ਕੇ ਵਿਖਾਂਦੇ ਕਿਸ ਨੂੰ, ਲੱਖਾਂ ਕਲਬੂਤ ਖੜੇ, ਦਿਲ ਦੀ ਸੁਣਾਂਦੇ ਕਿਸ ਨੂੰ।