ਤੁਸੀਂ ਭਰਾ ਹੋ ਕੇ ਕਿਉਂ ਨਿੱਕੀ ਨਿੱਕੀ ਗੱਲੋਂ ਛਿੱਤਰ-ਖੌਂਸੜਾ ਹੋ ਪੈਂਦੇ ਹੋ?
ਤੁਸੀਂ ਮਖੌਲਾਂ ਮਖੌਲਾਂ ਵਿੱਚ ਹੀ ਇੱਥੇ ਛਿੰਝ ਪਵਾ ਕੇ ਛੱਡੋਗੇ। ਤੁਹਾਨੂੰ ਉਸਦੇ ਸੁਭਾ ਦਾ ਪਤਾ ਵੀ ਹੈ ਕਿ ਉਹ ਮਖੌਲ ਨਹੀਂ ਸਹਾਰਦਾ; ਫਿਰ ਐਵੇਂ ਉਸ ਨੂੰ ਟਿੱਚਰਾਂ ਕਰਦੇ ਹੋ।
ਉੱਠ ਤਾਂ, ਕੀ ਛਾੜਾ ਪਾਇਆ ਈ ! ਜਣਦਿਆਂ-ਖਾਣੀ ! ਪਲੇ ਪਲੇ ਰੋਣ ਡਹਿ ਪੈਨੀ ਏਂ । ਦਸੀਂ ਘਰੀਂ ਲਾਗੇ ਸੁਣਾਉਣ ਲਈ । ਪਖੰਡ ! ਕੀ ਹੋਇਆ ਨੀ ਤੈਨੂੰ ? ਫੱਟ ਲੱਗਾ ਈ ? ਤਲਵਾਰ ਵੱਜੀ ਊ?
ਉੱਠ ! ਹੰਭਲਾ ਮਾਰ, ਬਲਬੀਰ ਸ਼ੇਰਾ। ਦੁਨੀਆਂ ਵੇਖ ਕੀਕਰ ਛਾਲਾਂ ਮਾਰ ਰਹੀ ਏ ! ਪੜ੍ਹ ਪੜ੍ਹ ਵਿੱਦਿਆ, ਟੋਲ ਕੇ ਇੱਟ ਚੂਨਾ, ਕਿਸਮਤ ਆਪਣੀ ਆਪੇ ਉਸਾਰ ਰਹੀ ਏ।
ਇਹ ਛਾਪਾ ਮਿੱਲ ਵਿੱਚੋਂ ਹੀ ਕੱਪੜੇ ਤੇ ਲੱਗ ਕੇ ਆਂਦਾ ਹੈ; ਦੋ ਤਿੰਨ ਵਾਰੀ ਧੋਣ ਨਾਲ ਆਪੇ ਲੱਥ ਜਾਏਗਾ।
ਕੱਲ੍ਹ ਪੁਲਿਸ ਨੇ ਕਿਸਾਨ ਪਾਰਟੀ ਦੇ ਦਫ਼ਤਰ ਤੇ ਛਾਪਾ ਮਾਰਿਆ ਅਤੇ ਕਈ ਕਾਗਜ਼ਾਤ ਤੇ ਫਾਈਲਾਂ ਕਬਜ਼ੇ ਵਿੱਚ ਲੈ ਲਈਆਂ।
ਪਸ਼ੂਆਂ ਦੇ ਲੰਘਣ ਨਾਲ ਮੇਰੇ ਖੇਤ ਦੀ ਵਾੜ ਵਿੱਚ ਰਾਹ ਹੋ ਗਿਆ ਸੀ ; ਫਿਰ ਬੰਦਿਆਂ ਨੇ ਵੀ ਉੱਥੋਂ ਹੀ ਲੰਘਣਾ ਸ਼ੁਰੂ ਕਰ ਦਿੱਤਾ। ਮੈਂ ਉੱਥੇ ਛਾਪਾ ਦੇ ਕੇ ਆ ਰਿਹਾ ਹਾਂ।
ਜਦ ਮਹਿੰਦਰ ਦਾ ਮਕਾਨ ਸੜ ਗਿਆ ਤਾਂ ਉਸ ਪਿਉ ਦਾਦੇ ਦੇ ਵੇਲੇ ਤੋਂ ਚਲੇ ਆਉਂਦੇ ਘਰ ਨੂੰ ਸੁਆਹ ਦੀ ਢੇਰੀ ਬਣਿਆ ਵੇਖ ਕੇ ਮਹਿੰਦਰ ਦੀ ਛਾਤੀ ਪਾਟਣ ਲਗੀ, ਪਰ ਇਹ ਗੱਲਾਂ ਅਚਲਾ ਉਹਦੇ ਮੂੰਹ ਤੋਂ ਨਾ ਪੜ੍ਹ ਸਕੀ।
ਪੁੱਤ੍ਰ ਕਿਉਂ ਸਾਡੀ ਛਾਤੀ ਤੇ ਚੱਕੀ ਝੋਨਾ ਏਂ ? ਤੇਰੇ ਲਈ ਐਡੇ ਦੁੱਖ ਭੋਗੇ, ਭਈ ਵੱਡਾ ਹੋ ਕੇ ਸਾਨੂੰ ਸੁੱਖ ਦਿਊ । ਏਹ ਸੁਖ ਦੇਣ ਲੱਗਾ ਏਂ ?
ਤੂੰ ਆਪਣੀ ਹੈਸੀਅਤ ਨੂੰ ਐਵੇਂ ਛਾਤੀ ਤੇ ਹੱਥ ਮਾਰ ਨਾਂਹ ਕਹੀ ਜਾ ਕਿ ਤੂੰ ਇਹ ਚਾੜ੍ਹ ਕੇ ਵਾਪਸ ਮੁੜੇਂਗਾ।
ਪਾਲ ਰਿਹਾ ਹੈਂ ਖਲਕਤ ਨੂੰ, ਤੂੰ ਅਪਣਾ ਲਹੂ ਪਸੀਨਾ ਕਰਕੇ, ਲੂੰ ਲੂੰ ਅਪਣਾ ਵੰਡ ਰਿਹਾ ਹੈਂ, ਛਾਤੀ ਉਤੇ ਪੱਥਰ ਧਰ ਕੇ । ਉਠਦੇ ਨੇ ਜਦ ਕਾਲੇ ਬੱਦਲ, ਬੋਹਲ ਤੇਰੇ ਤੋਂ ਪੰਡਾ ਚਾ ਕੇ, ਚਾਂਦੀ ਸੋਨਾ ਜਾਣ ਖਿਲਾਰੀ, ਬੜੀਆਂ ਲਾ ਕੇ ਰੋੜ੍ਹ ਵਾਹ ਕੇ ।
ਰੂਪ ਜਗੀਰ ਤੋਂ, ਗੁੱਝਾ ਤੇ ਨਿੱਗਰ ਯਾਰ ਹੋਣ ਕਰਕੇ, ਕੋਈ ਗੱਲ ਲੁਕਾ ਕੇ ਨਹੀਂ ਰੱਖਦਾ ਸੀ । ਉਸ ਚੰਨ ਤੇ ਸ਼ਾਮੋ ਦੇ ਮੇਲ ਦੀ ਗੱਲ ਵੀ ਦੱਸ ਦਿੱਤੀ ਸੀ। ਹੁਣ ਰੂਪ ਦੀਆਂ ਕਾਹਲੀਆਂ ਨਜ਼ਰਾਂ ਨੇ ਸਾਰਾ ਮੇਲਾ ਛਾਣ ਸੁੱਟਿਆ, ਪਰ ਚੰਨੋਂ ਤੇ ਸ਼ਾਮੋ ਦਾ ਕਿਤੋਂ ਬੋਲ ਵੀ ਨਾ ਪਿਆ।