ਜੋ ਕੁਝ ਇਸ ਨੇ ਸਰਦਾਰਾਂ ਦਾ ਲੁੱਟ ਲੁਟਾ ਕੇ ਲਿਆਂਦਾ ਸੀ; ਉਹ ਬੀਮਾਰੀ ਤੇ ਲੱਗ ਰਿਹਾ ਹੈ । ਲੂਣ ਦੀ ਮਾਰ ਵੱਗ ਗਈ ਹੈ ਉਹਨੂੰ।
ਰੱਬ ਅੱਗੇ ਜਾਨ ਦੇਣੀ ਆ, ਲੂਣ ਨਾ ਤੋਲ, ਇਹ ਗੱਲ ਮੈਂ ਕਦੇ ਵੀ ਨਹੀਂ ਆਖੀ, ਤੂੰ ਆਪਣੇ ਕੋਲੋਂ ਹੀ ਫੂਕਾ ਕੇ ਕਹੀ ਜਾਂਦਾ ਹੈ।
ਜਦੋਂ ਉਨ੍ਹਾਂ 'ਤੇ ਮੁਸੀਬਤ ਪਈ ਸੀ, ਤੇਰਾ ਫਰਜ਼ ਸੀ ਮਰ ਮਿਟਣਾ ; ਤੂੰ ਤੇ ਉਨ੍ਹਾਂ ਦਾ ਲੂਣ ਹਰਾਮ ਕੀਤਾ ਹੈ। ਆਪਣੀ ਜਾਨ ਬਚਾ ਕੇ ਦੌੜ ਗਿਉਂ।
ਸਰਲਾ ਦੇ ਨਰਮ ਦਿਲ ਨੂੰ ਉਪਰੋਕਤ ਗੱਲਾਂ ਨੇ ਲੂਹਣੀ ਜੇਹੀ ਲਾ ਦਿੱਤੀ ਤੇ ਉਹ ਆਪਣੇ ਮੌਕੇ ਬੁੱਲ੍ਹਾਂ ਨੂੰ ਜੀਭ ਨਾਲ ਗਿੱਲੇ ਕਰਦੀ ਹੋਈ ਬੋਲੀ, "ਮਾਂ ਜੀ, ਕਦੋਂ ਮੈਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ?”
ਬੇਬੇ ! (ਸੱਸ ਨੇ) ਬੋਲੀਆਂ ਮਾਰ ਮਾਰ ਕੇ ਮੈਨੂੰ ਲੂਹ ਸੁੱਟਿਆ ਏ; ਜਦੋਂ ਬੋਲਦੀ ਏ, ਏਹੋ ਬੋਲਦੀ ਏ-'ਨੀ ਕਾਲ ਮੂੰਹੀਏ, ਕਲਜੋਗਣੇ, ਮੱਥਾ ਸੜੀਏ, ਡੈਣੇ।
ਉਹ ਚੰਦ ਵਰਗਾ ਬਾਲ ਹੈ, ਉਸ ਦਾ ਪਿੰਡਾ ਲੁਸ ਲੁਸ ਕਰਦਾ ਹੈ। ਪਰਮਾਤਮਾ ਉਸਨੂੰ ਬਦ-ਨਜ਼ਰ ਤੋਂ ਬਚਾਏ।
ਇਸਦਾ ਪੁੱਤਰ ਥਾਣੇਦਾਰ ਹੈ, ਪਰ ਇਸਦੀਆਂ ਸਦਾ ਲੀਰਾਂ ਹੀ ਲਮਕਦੀਆਂ ਰਹਿੰਦੀਆਂ ਹਨ ! ਪੁਰਾਣੇ ਸੁਭਾ ਨਹੀਂ ਬਦਲਦੇ।
ਅੰਦਰ ਬੈਠ ਕੇ ਆਉ ਨਜਿੱਠ ਲਈਏ, ਸ਼ਕਲ ਆਪਣੀ ਨਸ਼ਰ ਕਰਵਾਈਏ ਨਾ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ ਸੱਥਾਂ ਸੱਦ ਕੇ ਲੀਕਾਂ ਲੁਆਈਏ ਨਾਂ।
ਮੇਰਾ ਸੁਭਾ ਲੀਕੇ ਲੀਕੇ ਚੱਲਣ ਦਾ ਨਹੀਂ ਸਗੋਂ ਆਪਣੇ ਹਾਲਾਤ ਤੇ ਵਰਤਮਾਨ ਸਮੇਂ ਦੇ ਵਿਚਾਰਾਂ ਨੂੰ ਵੇਖ ਕੇ ਵਰਤਣ ਦਾ ਹੈ।
ਸਾਰਿਆਂ ਇਕੱਠਿਆਂ ਬੈਠ ਕੇ ਰੋਟੀ ਖਾਧੀ । ਗਿਆਨੀ ਦੀ ਸਿਆਣਪ ਨੇ ਮੌਕਾ ਸਾਂਭਦਿਆਂ ਦੋਹਾਂ ਧਿਰਾਂ ਵਿਚਕਾਰੋਂ ਦੁਸ਼ਮਣੀ ਦੀ ਵੱਧ ਰਹੀ ਲੀਕ ਨੂੰ ਮਿਟਾ ਦਿੱਤਾ।
ਕੁਝ ਲੀਕ ਹੀ ਐਸੀ ਪੈ ਗਈ ਹੈ ਕਿ ਲੋਕੀ ਟਾਂਗੇ ਤੇ ਹੁਣ ਸਫ਼ਰ ਨਹੀਂ ਕਰਨਾ ਚਾਹੁੰਦੇ, ਰਿਕਸ਼ੇ ਦੀ ਸਵਾਰੀ ਪਸੰਦ ਕਰਦੇ ਹਨ।
ਭਾਈ ਨਾਨਕ ਸਿੰਘ, ਆਪਣਾ ਰਸਤਾ ਆਪ ਬਣਾਣ ਵਾਲੇ ਅਸੂਲਾਂ ਦਾ ਪੱਕਾ ਹਾਮੀ ਹੈ। ਆਪਣੀ ਲੀਹੇ ਤੁਰਿਆ ਜਾਂਦਾ ਹੈ । ਇਕੱਲਾ ਸੀ ਤਾਂ ਵੀ ਡਰ ਨਹੀਂ ਸੀ । ਜੇ ਹੁਣ ਦੋ ਚਾਰ ਸਾਥੀ ਹੋ ਗਏ ਹਨ ਤਾਂ ਉਹਨੂੰ "ਪੜ੍ਹੋ" ਲਿਖਾਰੀਆਂ ਵਾਂਗ ਈਰਖਾ ਨਹੀਂ।