ਤੇਰੀ ਵੇਖ ਕੇ ਕਰਤੂਤ, ਜੇ ਕਰ ਖ਼ਾਰ ਖਾ ਬੈਠਾ, ਲਾਂਭੇ ਢਾਂਡਰੀ ਜਾ ਬਾਲ, ਕੋਈ ਰੰਗ ਲਾ ਬੈਠਾ, ਇਹ ਫੁੱਲ ਬਣ ਕੇ ਖ਼ਾਰ, ਜੇ ਤਲਵਾਰ ਚਾ ਬੈਠਾ, ਉਜੜ ਜਾਇਗਾ ਇਹ ਬਾਗ਼, ਮਾਲੀ ਮੂੰਹ ਭੁਆ ਬੈਠਾ।
ਤੁਸਾਂ ਲੋਕ ਏਹੋ ਜੇਹੀਆਂ ਗੱਲਾਂ ਦਾ ਪ੍ਰਚਾਰ ਕਰਕੇ ਭਾਰਤ ਦੀ ਇਸਤ੍ਰੀ ਨੂੰ ਬਿਲਕੁਲ ਕੱਚ ਦੀ ਵੰਗ ਜਾਂ ਲਾਜਵੰਤੀ ਦਾ ਬੂਟਾ ਬਣਾ ਦਿੱਤਾ ਹੈ ਕਿ ਜ਼ਰਾ ਕੁ ਜਿੰਨੀ ਛੂਹ ਜਾਂ ਹਵਾ ਦੇ ਬੁੱਲ੍ਹੇ ਨਾਲ ਹੀ ਉਸਦਾ ਨਾਰੀ-ਪੁਣਾ ਟੁੱਟ ਕੇ ਚੀਨੀ ਚੀਨੀ ਹੋ ਜਾਂਦਾ ਹੈ।
ਉਹ ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ, ਅੱਖਾਂ ਭਾਵੇਂ ਸੁੱਕੀਆਂ ਹਨ, ਪਰ ਬਉਰਾਨੀਆਂ ਤੇ ਹੈਰਾਨੀ ਵਿੱਚ ਪਰੇਸ਼ਾਨ ਹਨ। ਮਾਨੋ ਚਿੰਤਾ ਤੇ ਸੱਚ ਦੀ ਮੂਰਤ ਬਣ ਰਹੀ ਹੈ।
ਹੁਣ ਜਦੋਂ ਅਮ੍ਰੀਕਾ ਨੂੰ ਦਿੱਸ ਪਿਆ ਕਿ ਇਕ ਵਰ੍ਹੇ ਦੇ ਅੰਦਰ ਹਫੀਮੀ ਚੀਨ ਵਾਂਗ ਪੋਸਤੀ ਤਿੱਬਤ ਨੇ ਭੀ ਨਵਿਆਂ ਨਕੋਰ ਹੋ ਜਾਣਾ ਹੈ, ਤਾਂ ਨੇਪਾਲ ਨੂੰ ਉਸ ਦੀ ਲਾਗ ਲੱਗਣ ਦੀ ਚਿੰਤਾ ਅਮ੍ਰੀਕਾ ਨੂੰ ਹੋ ਗਈ ਹੈ, ਤੇ ਜੇ ਕਦੇ ਭਾਰਤ ਐਂਗਲੋ ਅਮ੍ਰੀਕਨ ਬਲਾਕ ਚੋਂ ਨਿਕਲ ਜਾਏ ਤਾਂ ਏਸ ਪਾਸਿਉਂ ਚੀਨ ਉੱਤੇ ਹਮਲਾ ਕਰਨ ਲਈ ਅਮ੍ਰੀਕਾ ਲਈ ਕੋਈ ਅੱਡਾ ਨਹੀਂ ਰਹੇਗਾ।
ਇੱਕ ਕੈਦੀ ਨੇ ਦੂਜੇ ਨੂੰ ਪੁੱਛਿਆ-ਜਦ ਤੇਰੀ ਕਿਸੇ ਨਾਲ ਲਾਗ-ਬਾਜੀ ਹੀ ਨਹੀਂ ਸੀ ਤਾਂ ਫੇਰ ਕਿਸੇ ਨੇ ਤੈਨੂੰ ਕਤਲ ਦੇ ਮੁਕਦਮੇ ਵਿੱਚ ਕਿਉਂ ਫਸਾ ਦਿੱਤਾ ?
ਸ਼ਾਮੋ ਨੇ ਦਿਆਲੇ ਦੇ ਡਾਕੇ ਦੀ ਗੱਲ ਸੁਣਾਈ। ਰੂਪ ਦਿਆਲੇ ਦੀ ਕਰਤੂਤ ਸੁਣ ਕੇ ਲੋਹਾ ਲਾਖਾ ਹੋ ਗਿਆ। ਉਸ ਸਮਝਿਆ, ਏਸੇ ਲਈ ਦਿਆਲਾ ਐਨੇ ਚਿਰ ਦਾ ਏਥੇ ਨਹੀਂ ਆਇਆ। ਖੈਰ ਉਸ ਦੀ ਲਾਹ ਪਾਹ ਕਰਾਂਗਾ, ਆਏ ਦੀ।
ਕੰਦਲਾ ਕਿਸੇ ਮੁੰਡੇ ਨਾਲ ਪਿਆਰ ਕਰਦੀ ਸੀ ਪਰ ਉਸਦੇ ਮਾਪੇ ਇਹ ਨਹੀਂ ਸਨ ਚਾਹੁੰਦੇ ਕਿ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ ਜਾਏ । ਇਸ ਨੇ ਲੱਖ ਵਾਰ ਸਮਝਾਇਆ, ਰੋਈ, ਖਫ਼ਾ ਹੋਈ, ਪਰ ਕਿਸੇ ਨੇ ਇਹਦੀ ਨਾ ਸੁਣੀ। ਅਖੀਰ ਵਿਆਹ ਦੀਆਂ ਧਮਕੀਆਂ ਜਦੋਂ ਦਿੱਤੀਆਂ ਜਾਣ ਲੱਗੀਆਂ ਤਾਂ ਕੰਦਲਾ ਇੱਕ ਸ਼ਾਮ ਲਾਹ-ਪਾ ਕੇ ਘਰੋਂ ਟੁਰ ਆਈ।
ਉਸਦਾ ਬਿਲਕੁਲ ਇਤਬਾਰ ਨਾ ਕਰੀਂ ; ਉਹ ਤੇ ਪੂਰਾ ਲਾਈ ਲੱਗ ਹੈ। ਬਸ; ਗੰਗਾ ਗਏ ਤੇ ਗੰਗਾ ਰਾਮ ਤੇ ਜਮਨਾ ਗਏ ਤੇ ਜਮਨਾ ਦਾਸ।
ਤੂੰ ਤੇ ਕੁੱਛੜ ਬਹਿ ਕੇ ਸਾਡੀ ਦਾਹੜੀ ਖੋਹਣ ਲੱਗ ਪਿਆ ਏ । ਅਸੀਂ ਤੇਰੀ ਉਸਤਤ ਕਰਦੇ ਨਹੀਂ ਥੱਕਦੇ ਤੇ ਤੂੰ ਕਿਸ ਲੜੇ ਚੜ੍ਹਿਆ ਹੋਇਆ ਏਂ ?
ਉਸ ਮਾਈ ਦਾ ਕਿਰਾਏਦਾਰ ਨਾ ਬਣੀ, ਨਿਰਾ ਲੜਾਈ ਦਾ ਘਰ ਈ । ਤੁਹਾਨੂੰ ਬਹੁਤ ਤੰਗ ਕਰੇਗੀ।
ਹੇ ਸੁਆਮੀ, ਮੈਂ ਤੁਹਾਡੇ ਲੜ ਲੱਗੀ ਹਾਂ, ਹੁਣ ਕਿੱਧਰ ਜਾ ਸਕਦੀ ਹਾਂ। ਤੁਸੀਂ ਮਾਲਕ ਹੋ, ਜੋ ਮਰਜ਼ੀ ਏ, ਕਹਿ ਲਉ।
ਨਹੀਂ, ਜੋਰਾਵਰੀ ਨਾ ਕਰ, ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ, ਅਖੇ 'ਘਰ ਨਾ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ,'' ਮੇਰੀ ਧੀ ਦਾ ਸੁਭਾ ਅਮੀਰ ਏ ਤੇ ਉਸ ਘਰ ਉਸ ਦੀ ਨਹੀਂ ਨਿਭਣੀ।