ਹਮਲੇ ਦੀ ਖਬਰ ਪੁੱਜਣ ਦੀ ਦੇਰ ਸੀ ਕਿ ਹਰ ਇੱਕ ਨੂੰ ਆਪਣੀ ਆਪਣੀ ਪੈ ਗਈ ਤੇ ਜਿੱਧਰ ਕਿਸੇ ਦੇ ਸਿੰਗ ਸਮਾਏ, ਉੱਧਰ ਉਹ ਨੱਸ ਦੌੜਿਆ।
ਇੱਕ ਵਾਰੀ ਪੁੱਛ ਕੇ ਘਰ ਪਹੁੰਚਦਾ ਕਿ ਪੰਜ ਦਸ ਮਿੰਟਾਂ ਬਾਅਦ ਫੇਰ ਪੁੱਛਣ ਟੁਰ ਪੈਂਦਾ, ਤੇ ਏਸੇ ਭੱਜ-ਨੱਠੀ ਦਾ ਫਲ ਰੂਪ ਛੇਕੜ ਉਸ ਨੂੰ ਇਸ ਖਤਰਨਾਕ ਬੀਮਾਰੀ (ਟੈਟਨਿਸ) ਦਾ ਸ਼ਿਕਾਰ ਹੋਣਾ ਪਿਆ।
ਧਰਮ ਚੰਦ ਦੀ ਪਹਿਲੀ ਮੁਲਾਕਾਤ ਨੇ ਹੀ ਪੂਰਨ ਚੰਦ ਦੇ ਦਿਲ ਉੱਤੇ ਉਸ ਦੀ ਅਕਲਮੰਦੀ ਤੋਂ ਚਾਤਰੀ ਦਾ ਸਿੱਕਾ ਬਿਠਾ ਦਿੱਤਾ।
ਜੁਮਾ ਜਵਾਨੀ ਦੀ ਉਮਰ ਵਿੱਚ ਬੜਾ ਸੋਹਣਾ ਜੁਆਨ ਸੀ। ਨੂਰੀ ਉੱਚ-ਦਮਾਲੀਏ ਤੇਲੀ ਦੀ ਧੀ ਸੀ। ਕੇਵਲ ਉਸ ਨੇ ਅੱਜ ਤੀਕ ਜੁਮੇ ਦਾ ਸਿੱਕਾ ਨਹੀਂ ਸੀ ਮੰਨਿਆ। ਉਹ ਜੋਬਨ ਵਿੱਚ ਸੀ ਵੀ ਜੁਮੇ ਤੋਂ ਸਵਾਈ।
ਪਿਤਾ ਦਾ ਪਿਆਰ ਭਰਿਆ ਹੱਥ ਸਿਰ ਤੇ ਫਿਰਵਾਉਣ ਦੀ ਸਰਲਾ ਨੂੰ ਸਿੱਕ ਜਿਹੀ ਪੈ ਗਈ ਹੈ।
ਤੁਸੀਂ ਰੋਜ਼ ਹੀ ਮੇਰੇ ਨਾਲ ਲੜਦੇ ਰਹਿੰਦੇ ਹੋ। ਇਹ ਰੋਜ਼ ਦਾ ਸਿਆਪਾ ਮੈਂ ਮੁਕਾ ਦੇਵਾਂਗੀ ਇੱਕ ਦਿਨ।
ਤੂੰ ਨਿੱਤ ਕੋਈ ਨਵਾਂ ਸਿਆਪਾ ਹੀ ਪਾ ਦਿੰਦਾ ਹੈਂ, ਆਪਣੀਆਂ ਨਵੀਆਂ ਸ਼ਰਾਰਤਾਂ ਨਾਲ। ਕਿਸੇ ਨਾਲ ਸਾਂਝ ਸੁਲਾਹ ਵੀ ਰਹਿਣ ਦੇ, ਕਿ ਸਾਰਿਆਂ ਨਾਲ ਸਾਨੂੰ ਲੜਾ ਕੇ ਛੱਡੇਂਗਾ।
ਘਰ ਦੇ ਸਾਰੇ ਜੀਆਂ ਦਾ ਉਸ ਤੇ ਪੂਰਾ ਵਿਸ਼ਵਾਸ਼ ਹੈ। ਜੋ ਮਰਜ਼ੀ ਏ, ਸਿਆਹੀ ਸਫੈਦੀ ਕਰੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ।
ਮੇਰੀ ਸੱਸ ਤੇ ਮੈਨੂੰ ਸਾੜ ਸਾੜ ਮਾਰਦੀ ਹੈ, ਟੋਕ ਤੇ ਟੋਕ ਕਰਦੀ ਹੈ।
ਸ਼ਾਮੂ ਸ਼ਾਹ ਕਹਿੰਦਾ ਏ ਕਿ ਜਿੱਦਾਂ ਅਨੰਤ ਰਾਮ ਨੇ ਮੇਰੀ ਭੰਡੀ ਕਰਾਈ ਏ, ਮੇਰੀ ਧੀ ਨੂੰ ਨਸਾ ਕੇ, ਓਦਾਂ ਈ, ਮੈਂ ਵੀ ਬਦਲਾ ਲੈਣਾ ਏ। ਜਦ ਤੋੜੀ ਮੇਰੇ ਸਾਵੇਂ ਨਾ ਹੋਣਗੇ, ਮੈਂ ਵੀ ਦਮ ਨਹੀਂ ਲੈਣਾ।
ਡਿਸਟ੍ਰਿਕਟ ਬੋਰਡ ਵਿੱਚ ਜਾ ਕੇ ਫੁੰਮਨ ਨੇ ਦੇਖ ਲਿਆ ਕਿ ਨਜ਼ਾਮ ਹੀ ਸਾਰਾ ਵਿਗੜਿਆ ਹੋਇਆ ਸੀ । ਇੱਕ ਤੰਦ ਖਰਾਬ ਨਹੀਂ ਸੀ; ਸਾਰੀ ਦੀ ਸਾਰੀ ਤਾਣੀ ਹੀ ਉਲਝੀ ਹੋਈ ਸੀ। ਡਿਸਟ੍ਰਿਕਟ ਬੋਰਡ ਵਿੱਚ ਵੀ ਉਹੋ ਕੁਝ ਹੁੰਦਾ ਜੋ ਕੁਝ ਚਿੱਟੀ ਚਮੜੀ ਦੀ ਮਰਜ਼ੀ ਹੁੰਦੀ ਤੇ ਜ਼ਿਮੀਂਦਾਰ ਵੀ ਆਖਰ ਚਿੱਟੀ ਚਮੜੀ ਦਾ ਹੀ ਪਿੱਠੂ ਸੀ ਤੇ ਲੋਕਾਂ ਤੇ ਜ਼ੁਲਮ ਕਰ ਕਰ ਕੇ ਹੀ ਉਹ ਚੌਧਰੀ ਬਣਿਆਂ ਸੀ।
ਸਾਰਾ ਦਿਨ ਘਰ ਦੀ ਉੱਤੜ-ਗੁਤੜੀ ਵਿੱਚ ਲੰਘ ਜਾਂਦਾ ਏ, ਜੋ ਜ਼ਰਾ ਦੋ ਘੜੀਆਂ ਕਿਤੇ ਕੁੜੀਆਂ ਨਾਲ ਬਹਿ ਜਾਵਾਂ ਤਾਂ ਮੇਰੀ ਸ਼ਾਮਤ ਆ ਜਾਂਦੀ ਏ। ਸੱਸ ਮੇਰਾ ਉਹ ਹਾਲ ਕਰਦੀ ਏ ਕਿ ਰਹੇ ਰੱਬ ਦਾ ਨਾਂ।