ਨਾਨਕ ਤੇਰੀ ਜੈ ਜੈ ਕਾਰ

ਨਾਨਕ ਤੇਰੀ ਜੈ-ਜੈ ਕਾਰ, ਸ਼ਕਤੀ ਤੇਰੀ ਅਪਰ ਅਪਾਰ।

ਊਚ ਨੀਚ ਦਾ ਖੰਡਨ ਕੀਤਾ, ਜ਼ਾਤ ਪਾਤ ਦਾ ਭੰਡਨ ਕੀਤਾ।

ਕੂੜ ਅਡੰਬਰ ਦੂਰ ਹਟਾਏ, ਥਾਂ ਥਾਂ ਰੱਬੀ ਨੂਰ ਵਸਾਏ।

ਤੁਸੀਂ ਦਿੱਤਾ ਸਾਨੂੰ ਪਿਆਰ, ਜੱਗ ਦਾ ਕੀਤਾ ਬੇੜਾ ਪਾਰ।

ਕਿਰਤ ਕਰੋ ਤੇ ਵੰਡ ਕੇ ਖਾਉ, ਫਲ ਮਿਹਨਤ ਦਾ ਮਿੱਠਾ ਪਾਉ।

ਸਾਂਝੀਵਾਲ ਦੀ ਲਾਈ ਵੇਲ, ਖੇਡੀ ਤੇਰਾਂ-ਤੇਰਾਂ ਦੀ ਖੇਲ।

ਦੀਨ ਦੁਖੀ ਦੀ ਸੁਣੀ ਪੁਕਾਰ, ਦਾਤਾ ਮੇਰੇ ਸਿਰਜਨਹਾਰ।

ਤੇਰੇ ਅੱਗੇ ਵਾਲਾਂ ਵਾਲੇ, ਗੀਤਾ ਵੇਦ ਕੁਰਾਨਾਂ ਵਾਲੇ।

ਗੋਰਖ ਕੌਡੇ ਸੱਜਣ ਵਰਗੇ, ਮਲਕ ਭਾਗੋ ਕੰਧਾਰੀ ਵਰਗੇ।

ਵੇਖਕੇ ਤੇਰਾ ਚਮਤਕਾਰ, ਸਭ ਨੇ ਕੀਤੀ ਜੈ-ਜੈ ਕਾਰ।

ਕਵਿਤਾ ਤੇਰੀ ਬੜੀ ਮਹਾਨ, ਕਾਇਲ ਹੋਇਆ ਕੁੱਲ ਜਹਾਨ।

ਗੱਲ ਮੁਕਾਵਾਂ ਕਹਿ ਕੇ ਸਾਰੀ, ਤੂੰ ਭਗਵਾਨਾਂ ਦਾ ਭਗਵਾਨ।

ਕੀਤਾ ਭਾਰਤ ਤੇ ਉਪਕਾਰ, ਨਾਨਕ ਤੇਰੀ ਜੈ-ਜੈ ਕਾਰ।

ਨਾਨਕ ਤੇਰੀ ਜੈ-ਜੈ ਕਾਰ।। ਨਾਨਕ ਤੇਰੀ ਜੈ-ਜੈ ਕਾਰ।।

ਸ਼ੇਅਰ ਕਰੋ

📝 ਸੋਧ ਲਈ ਭੇਜੋ

ਸਾਵਾ ਹਰਾ ਰੰਗ ਹੈ ਇਸਦਾ,
ਬਾਹਰੋਂ ਕਿੰਨਾ ਸੁੰਦਰ ਦਿਸਦਾ।
ਬੈਠੇ ਜਦ ਆ ਅੰਬਾਂ ਉੱਤੇ,
ਕੱਚੀਆਂ ਹੀ ਅੰਬੀਆਂ ਟੁੱਕੇ।
ਢਿੱਡ ਵਿੱਚ ਏਨੇ ਫਲ ਨਹੀਂ ਪਾਂਦਾ,
ਜਿੰਨੇ ਟੁਕ-ਟੁਕ ਸੁੱਟਦਾ ਜਾਂਦਾ।
ਇਹੋ ਇਸਦੀ ਗੱਲ ਹੈ ਮਾੜੀ,
ਜਾਂਦਾ ਸਾਰੀ ਫਸਲ ਉਜਾੜੀ।
ਕਈ ਲੋਕੀ ਘਰ ਇਸ ਨੂੰ ਪਾਲਣ,
ਆਪਣੀ ਬੋਲੀ ਇਹਨੂੰ ਸਿਖਾਲਣ।
ਮਿੱਠੂ ਬਣ ਮਨ ਸਭਦਾ ਮੋਹੇ,
ਚੂਰੀ ਖਾਵੇ ਤੇ ਖ਼ੁਸ਼ ਹੋਵੇ।
ਬੱਚਿਆਂ ਨਾਲ ਰਚ-ਮਿਚ ਜਾਵੇ,
ਗੱਲਾਂ ਉਨ੍ਹਾਂ ਤਾਈਂ ਸੁਣਾਵੇ।

ਹੋਰ ਪੜ੍ਹੋ

ਤਿਤਲੀ ਪਿਆਰੀ ਪਿਆਰੀ,
ਉੱਡਦੀ ਕਿਆਰੀ ਕਿਆਰੀ,
ਫੁੱਲਾਂ ਨੂੰ ਕੀ ਆਖੇ,
ਕਿਵੇਂ ਨਿਕਲਣ ਹਾਸੇ।

ਰੂਪ ਰੰਗ ਤੋਂ ਨਿਆਰੀ,
ਜਿਵੇਂ ਰੰਗ ਪਿਟਾਰੀ।
ਉਹ ਰਸ ਘੋਲ ਘੁਮਾਵੇ,
ਫੁੱਲਾਂ ਨੂੰ ਸ਼ਰਮਾਵੇ।

ਘੂੰ-ਘੂੰ ਕਰਕੇ ਹੱਸੇ,
ਦਿਲ ਰਾਹੀਆਂ ਦੇ ਜਿੱਤੇ,
ਅੱਖ ਮਟੱਕੇ ਮਾਰੇ,
ਜਿੱਦਾਂ ਝਿਲਮਿਲ ਤਾਰੇ।

ਹੋਰ ਪੜ੍ਹੋ

ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ,
ਇੱਕ ਨੂਰ 'ਤੇ ਸਭ ਜੱਗ ਉਪਜਿਆ, ਅਸੀਂ ਉਸਦੀ ਸੰਤਾਨ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।

ਕਿਸੀ ਦਾ ਰਾਮ ਕਿਸੀ ਦਾ ਸਤਿਗੁਰੂ ਕਿਸੀ ਦਾ ਅੱਲਾ ਅਕਬਰ,
ਕੋਈ ਉਸ ਨੂੰ ਈਸਾ ਆਖੇ, ਕੋਈ ਆਖੇ ਸ਼ਿਵ ਸ਼ੰਕਰ,
ਕੋਈ ਉਸ ਨੂੰ ਅੰਬਾ ਆਖੇ, ਕਿਸੀ ਦਾ ਗੌਤਮ ਅਮਰ ਮਹਾਨ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।

ਗਿਰਜੇ ਵਿੱਚ ਵੀ ਉਹੀ, ਮਸਜਿਦ ਦੇ ਵਿੱਚ ਉਹੀ,
ਗੁਰੂਦੁਆਰੇ ਦਾ ਓਂਕਾਰ ਉਹੀ, ਮੰਦਰ 'ਚ ਵੀ ਉਹੀ,
ਉਸੇ ਰੂਪ ਦੇ ਨੂਰ ਹਨ ਸਾਰੇ ਅੱਲਾ, ਨਾਨਕ, ਈਸਾ, ਰਾਮ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।

ਭੇਦ-ਭਾਵ ਵਿੱਚੋਂ ਕੀ ਲੈਣਾ, ਕਣ-ਕਣ ਵਿੱਚ ਹੈ ਉਹ ਸਮਾਇਆ,
ਬੇਅੰਤ ਨਿਰੰਜਣ ਰੱਬ ਹੈ ਇੱਕੋ, ਕੋਈ ਨਾ ਜਾਣੇ ਉਸਦੀ ਮਾਇਆ,
ਉਸ ਦੇ ਲਈ ਹਨ ਸਭ ਬਰਾਬਰ, ਨਾ ਕੋਈ ਨੀਵਾਂ ਨਾ ਮਹਾਨ,
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ।

ਹੋਰ ਪੜ੍ਹੋ

ਇਹ ਪੋਥੀ ਮੇਰੀ ਪਿਆਰੀ ਏ,
ਇਹ ਮੇਰੀ ਫੁੱਲ ਕਿਆਰੀ ਏ।
ਇਹ ਮਨ ਮੇਰਾ ਮਹਿਕਾਂਦੀ ਏ,
ਇਹ ਮੈਨੂੰ ਮੱਤ ਸਿਖਾਂਦੀ ਏ।
ਇਹ ਮੈਨੂੰ ਸੁਘੜ ਬਣਾਵੇਗੀ,
ਸਭ ਦਿਲ ਦੀ ਆਸ ਪੁਗਾਵੇਗੀ।
ਮੈਂ ਇਸ ਤੋਂ ਬਿਨਾ ਨਕਾਰਾ ਹਾਂ,
ਮੈਂ ਤਾਹੀਉਂ ਇਸਦਾ ਪਿਆਰਾ ਹਾਂ।
ਪੜ੍ਹ ਇਸ ਨੂੰ ਪਦਵੀ ਪਾਵਾਂਗਾ,
ਗੁਣ ਤਾਂ ਵੀ ਇਸਦੇ ਗਾਵਾਂਗਾ।
ਇਹ ਪੋਥੀ ਮੇਰੀ ਪਿਆਰੀ ਏ,
ਇਹ ਮੇਰੀ ਫੁੱਲ ਕਿਆਰੀ ਏ।

ਹੋਰ ਪੜ੍ਹੋ

ਘੋੜਾ ਮੇਰਾ ਹੈ ਹੁਸ਼ਿਆਰ,
ਤਕੜਾ ਪੂਰਾ ਤੇਜ਼ ਤਰਾਰ।
ਇਸਦੇ ਉੱਤੇ ਹੋ ਅਸਵਾਰ,
ਲੁੱਟਦਾ ਹਾਂ ਮੈਂ ਮੌਜ ਬਹਾਰ।
ਰੋਜ ਦੁੜਾਂਦਾ ਜਾਂਦਾ ਹਾਂ,
ਅੱਡੀ ਮਾਰ ਭਜਾਂਦਾ ਹਾਂ।
ਖਾਂਦਾ ਹੈ ਇਹ ਦਾਣਾ ਘਾਹ,
ਮੋਟਾ ਹੁੰਦਾ ਜਾਂਦਾ ਵਾਹ।
ਜਦੋਂ ਖ਼ੁਸ਼ੀ ਵਿੱਚ ਆਵੇ ਇਹ,
ਦੌੜ ਦੁੜੰਗੇ ਲਾਵੇ ਇਹ।

ਹੋਰ ਪੜ੍ਹੋ

ਵਿਦਵਾਨ ਬਣੋ ਵਿਦਵਾਨ ਬਣੋ।
ਮਾਂ ਪਿਉ ਦੀ ਕੁਲ ਦੀ ਸ਼ਾਨ ਬਣੋ।
ਪੜ੍ਹ-ਪੜ੍ਹ ਕੇ ਚੰਨ ਵਿਦਵਾਨ ਬਣੋ।
ਰਲ ਜ਼ੋਰ ਕਰੋ ਬਲਵਾਨ ਬਣੋ।
ਗੁਣ ਧਾਰਨ ਕਰ ਗੁਣਵਾਨ ਬਣੋ।
ਭਲਿਆਂ ਦੀ ਸੁਘੜ ਸੰਤਾਨ ਬਣੋ।
ਆਜ਼ਾਦ ਹੋਣ ਲਈ ਸ਼ੇਰ ਬਣੋ।
ਵਿਦਵਾਨ ਬਣੋ ਦਲੇਰ ਬਣੋ।

ਹੋਰ ਪੜ੍ਹੋ