ਉਸ ਦੀ ਸ਼ਹੀਦੀ ਤੋਂ ਬਾਦ - ਬਾਕੀ ਦੇ ਬਚੇ ਲੋਕ ਕਿਸੇ ਦ੍ਰਿਸ਼ ਵਾਂਗ ਬਚੇ
ਤਾਜ਼ਾ ਮੁੰਦੀਆਂ ਪਲਕਾਂ ਦੇਸ਼ ਦੇ ਵਿੱਚ ਸਿਮਟਦੀ ਜਾ ਰਹੀ ਝਾਕੀ ਦੀ ਤਰਾਂ
ਦੇਸ਼ ਸਾਰਾ ਬਚ ਰਿਹਾ ਬਾਕੀ, ਉਹਦੇ ਤੁਰ ਜਾਣ ਪਿੱਛੋਂ।
ਉਸ ਦੀ ਸ਼ਹੀਦੀ ਤੋਂ ਬਾਦ - ਆਪਣੇ ਅੰਦਰੀਂ ਖੁੱਲਦੀ ਬਾਰੀ ਵਿਚ
ਲੋਕਾਂ ਦੀਆਂ ਅਵਾਜ਼ਾਂ ਜੰਮ ਗਈਆਂ
ਉਸ ਦੀ ਸ਼ਹੀਦੀ ਤੋਂ ਬਾਦ ਮੁਲਕ ਦੀ ਸਭ ਤੋਂ ਵੱਡੀ ਪਾਰਟੀ ਦੇ ਲੋਕਾਂ
ਆਪਣੇ ਚਿਹਰੇ ਤੋਂ ਹੰਝੂ ਨਹੀਂ, ਨੱਕ ਪੂੰਝਿਆ
ਗਲ਼ਾ ਸਾਫ਼ ਕਰਕੇ-ਬੋਲਣ ਦੀ, ਬੋਲਦੇ ਜਾਣ ਦੀ ਮਸ਼ਕ ਕੀਤੀ
ਉਹ ਕੰਮਬਖ਼ਤ ਆਪਣੀ ਉਸ ਸ਼ਹਾਦਤ ਬਾਦ
ਲੋਕਾਂ ਦੇ ਘਰੀਂ ਉਨ੍ਹਾਂ ਦੇ ਸਿਰਹਾਣਿਆਂ ਵਿੱਚ ਮਹਿਕ ਵਿੱਚ ਛੁਪੇ ਹੋਏ ਕੱਪੜੇ ਦੀ
ਮਹਿਕ ਵਾਂਗ ਸਿੰਮ ਗਿਆ।
ਸ਼ਹੀਦ ਹੋਣ ਦੀ ਘੜੀ - ਉਹ ਇਕੱਲਾ ਸੀ ਰੱਬ ਵਾਂਗ
ਪਰ ਉਹ ਰੱਬ ਵਾਂਗ ਨਿਸਤੇਜ ਨਹੀਂ ਸੀ