ਗਿਆ ਇਰਾਮ ਤੇ ਪਿੱਛੋਂ ਉਸਦੇ ਮਹਿਲੀਂ ਫੁੱਲ ਕੁਮਲਾਣੇ

ਗਿਆ ਇਰਾਮ ਤੇ ਪਿੱਛੋਂ ਉਸਦੇ ਮਹਿਲੀਂ ਫੁੱਲ ਕੁਮਲਾਣੇ ।

ਲੱਦ ਗਿਆ ਜਮਸ਼ੈਦ, ਨ ਦਿੱਸਣ ਹੁਣ ਉਸ ਦੇ ਪੈਮਾਨੇ ।

ਐਪਰ ਬਾਗ਼ ਅਜੇ ਵੀ ਸੋਭਣ ਉਵੇਂ ਕੂਲ੍ਹ ਦੇ ਕੰਢੇ,

ਤੇ ਹਾਲੇ ਵੀ ਵੇਲ ਅੰਗੂਰੀ ਜਣੇ ਰਸੀਲੇ ਦਾਣੇ ।

📝 ਸੋਧ ਲਈ ਭੇਜੋ