ਸਜਰਾ ਵਰ੍ਹਾ ਪੁਰਾਣੀਆਂ ਲੋਚਾਂ ਅੰਦਰ ਚਾਅ ਉਪਜਾਏ

ਸਜਰਾ ਵਰ੍ਹਾ ਪੁਰਾਣੀਆਂ ਲੋਚਾਂ ਅੰਦਰ ਚਾਅ ਉਪਜਾਏ ।

ਸੋਚਵਾਨ ਚਿੱਤ ਤਦ ਐਸੀ ਏਕਾਂਤ ਲਈ ਸਧਰਾਏ –

ਜਿੱਥੇ ਗੋਰਾ ਹੱਥ ਮੂਸਾ ਦਾ ਸਹਿਵਨ ਫੁੱਲ ਖਿੜਾਏ,

ਤੇ ਜਿੱਥੋਂ ਦੀ ਮਿੱਟੀ ਵਿਚੋਂ ਸਾਹ ਮੂਸਾ ਦਾ ਆਏ ।

📝 ਸੋਧ ਲਈ ਭੇਜੋ