ਆ ਬਾਬਾ ਨਾਨਕ ਤੂੰ ਫਿਰ ਤੋਂ ਆ
ਨ੍ਹੇਰੀ ਨਗਰੀ ਚੌਪਟ ਰਾਜਾ
ਝੂਠ ਦਾ ਜਿੱਥੇ ਵੱਜਦਾ ਵਾਜਾ
ਸੱਚ ਹਰ ਗਿਆ
ਝੂਠ ਜਿੱਤ ਗਿਆ
ਮਜ਼ਲੂਮਾਂ ਦੀ ਤੂੰ ਤੱਕ ਦਸ਼ਾ
ਆ ਬਾਬਾ.....
ਕਿਰਤੀ ਮਿਹਨਤਕਸ਼
ਸੜਕਾਂ 'ਤੇ ਆਏ
ਉਨਾਂ ਦੀਆਂ ਮਿਹਨਤਾਂ ਦਾ
ਕੋਈ ਮੁੱਲ ਨਾ ਪਾਏ
ਔਰਤ ਵੀ ਇੱਥੇ ਖੜੀ ਪਸੀਜੀ
ਜੰਮਣ ਤੋਂ ਪਹਿਲਾਂ
ਵੇਖੇ ਦੁਨੀਆਂ ਦੂਜੀ
ਇੱਜ਼ਤ ਆਪਣੀ ਕਿਸ ਤੋਂ ਬਚਾਏ
ਵਾੜ ਖੇਤ ਨੂੰ ਜਦ ਖਾਏ
ਗੱਭਰੂ ਜਾਵਣ ਚਿੱਟਾ ਖਾਈ
ਲੁਕਦੀ ਫਿਰਦੀ ਸਾਰੀ ਲੁਕਾਈ
ਮੇਰਾ ਸੋਹਣਾ ਦੇਸ ਮੁਕਾਤਾਂ
ਨੌਜਵਾਨ ਸਾਰਾ ਵਿਦੇਸ਼ ਜਾਣ ਲਾਤਾਂ
ਹੰਝੂ, ਹਉਂਕੇ ,ਕਲਮਾਂ ਦੇਣ ਦੁਹਾਈ
ਆ ਬਾਬਾ ਨਾਨਕ ਤੂੰ ਫਿਰ ਤੋਂ ਆਈ।