ਆ ਬੈਠੇ ਹਾਂ ਦੂਰ ਭਲੇ ਹੀ ਅਪਣੇ ਘਰ ਤੋਂ,
ਪਰ ਨ੍ਹਈਂ ਉਠਦੀ ਯਾਦ ਨਿਮਾਣੀ ਘਰ ਦੇ ਦਰ ਤੋਂ।
ਅੰਮ੍ਰਿਤਸਰੀਏ ਵਸਦੇ ਨੇ ਲਾਹੌਰ ਦੇ ਦਿਲ ਵਿਚ,
ਦੂਰ ਨਹੀਂ ਲਾਹੌਰ ਨਿਵਾਸੀ ਅੰਮ੍ਰਿਤਸਰ ਤੋਂ।
ਅਸਲੀਅਤ ਨੂੰ ਅਪਣੀ ਮੰਜਿ਼ਲ ਮਿਲ ਤਾਂ ਜਾਂਦੀ,
ਜੇ ਨਾ ਠੇਡਾ ਲਗਦਾ ਸਿਆਸੀ ਬਾਜ਼ੀਗਰ ਤੋਂ।
ਦੂਸਿ਼ਤ ਕਰ ਕਰ ਕਿਹੜੀ ਸ਼ਰਧਾ ਪਾਲ ਰਿਹਾ ਏਂ?
ਗੰਗਾ ਮਈਆ ਪੁਛਦੀ ਅਜ ਦੇ ਗੰਗਾਧਰ ਤੋਂ।
ਬਾਹਰ ਤੋਂ ਨਈਂ ਹੁੰਦਾ ਏਨਾ ਖ਼ਤਰਾ ਖ਼ਦਸ਼ਾ,
ਜਿੰਨਾ ਖ਼ਦਸ਼ਾ ਹੁੰਦਾ ਅੰਦਰ ਪਲਦੇ ਡਰ ਤੋਂ।
ਮੂਰਖ ਕੋਲੋਂ ਮਿੱਤਰ ਨੂੰ ਵੀ ਖ਼ਦਸ਼ਾ ਰਹਿੰਦਾ,
ਡਰ ਨਾ ਕੋਈ ਦੁਸ਼ਮਣ ਨੂੰ ਵੀ ਦਾਨਸ਼ਵਰ ਤੋਂ।
ਘਰ ਨੂੰ ਕਦ ਤੱਕ ਸ਼ਰਤੀਂ ਬੰਨ੍ਹ ਕੇ ਰੱਖੂ ਆਗੂ,
ਆਪ ਫਿਰੇ ਜੋ ਬਾਗ਼ੀ ਹੋਇਆ ਹਰ ਇਕ ਸ਼ਰਤੋਂ।
ਮੂਰਖ ਕੋਲੋਂ ਮਿੱਤਰ ਨੂੰ ਵੀ ਖ਼ਦਸ਼ਾ ਰਹਿੰਦਾ,
ਡਰ ਨਾ ਕੋਈ ਦੁਸ਼ਮਨ ਨੂੰ ਵੀ ਦਾਨਿਸ਼ਵਰ ਤੋਂ।
ਅਸਲੀਅਤ ਨੂੰ ਅਪਣੀ ਮੰਜਿ਼ਲ ਮਿਲ ਤਾਂ ਜਾਂਦੀ,
ਜੇ ਨਾ ਠੇਡਾ ਲਗਦਾ ਸਿਆਸੀ ਬਾਜ਼ੀਗਰ ਤੋਂ।
ਮਹਿਕਾਂ ਪਵਨ ਸੰਗੀਤ ਲਈ ਨਈਂ, ਹੱਦਾਂ ਜੇਕਰ,
ਸ਼ਾਇਰ ਨੇ ਕੀ ਲੈਣਾ ਵਲਗਣਹਾਰੇ ਘਰ ਤੋਂ।