ਆ ਗਿਆ ਮੱਝਾਂ ਚਾਰਨਾ

ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ।

 ਕਹਿੰਦਾ ਸੀ ਪਾਲੀਆਂ ਨੂੰ, ਨਾਲੇ ਆਖੇ ਹਾਲੀਆਂ ਨੂੰ।

 ਸਾਉਣ ਨਾ ਪੱਠੇ ਬੀਜਿਓ, ਵੱਟਾਂ ਤੋਂ ਡੰਗਰ ਚਾਰਨਾ।

 ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ।

 ਚੂਹਿਆਂ ਦੀਆਂ ਖੁੱਡਾਂ ਤਾਈਂ, ਦੇਂਦਾ ਫਿਰੇ ਪਾਣੀ ਨੂੰ।

 ਵੱਟਾਂ ਤੋਂ ਰਜਾ ਲਿਆਉਂਦਾ, ਨੀ ਡੰਗਰਾਂ ਦੀ ਢਾਣੀ ਨੂੰ।

 ਪਾਣੀ ਨਾਲ਼ ਤਲਾਬ ਭਰ ਆਖੇ, ਬੰਗਲੇ ਮੱਝਾਂ ਦੇ ਨਾਲ਼ ਤੈਰਨਾ।

 ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ।

 ਕਹਿੰਦਾ ਅਗਲੇ ਮਹੀਨੇ, ਮੈਨੂੰ ਯਾਦ ਕਰ ਹੱਸਿਓ।

 ਭਾਦੋਂ ਦੇ ਚੁਮਾਸਿਆਂ ਦਾ, ਸੁਆਦ ਜ਼ਰਾ ਦੱਸਿਓ।

 ਸਾਰਾ ਸਾਲ ਤੂੰ ਡੰਗਰ ਪਾਲ਼ੇ, ਸਾਉਣ ’ਚ ਮੇਰੀ ਵਾਰੀ ਸੱਜਣਾ।

 ਨਾਨਕ ਦੁੱਧ ਦੇ ਭਰਨੇ ਭੰਡਾਰੇ, ਤੈਥੋਂ ਕੀ ਮੈਂ ਓਹਲਾ ਰੱਖਣਾ।

 ਮੈਂ ਉਹਦੇ ਪਿਆਰ ਤੋਂ ਇਸ ਮਹੀਨੇ, ਸਾਰਾ ਕੁਝ ਹੈ ਹਾਰਨਾ।

 ਵਾਇਦਿਆਂ ਦਾ ਪੱਕਾ ਨੀ ਓਹ ਆ ਗਿਆ ਮੱਝਾਂ ਚਾਰਨਾ।

 ਜਿੱਥੇ ਪੰਛੀ ਵਿੱਠ ਵੀ ਕੀਤੀ, ਕੀਤੀ ਨਾ ਉਸ ਯਾਰ ਪਲੀਤੀ।

 ਰੂੜੀਆਂ ਤੇ ਨਿੰਮਾਂ ਉਗਾਵੇ, ਵਿੱਚ ਕਾਲ਼ਾ ਭੂੰਡ ਪਾਥੀਆਂ ਗਾਵੇ।

 ਵਿਹੜੇ ਖਲੋਤੀ ਸਰਬ ਭਿਓਂ ਦਿੱਤੀ, ਸ਼ਰਾਰਤੀ, ਮੀਂਹ ਦੇ ਛੱਟੇ ਮਾਰਨਾ।

 ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ।

 ਨਾਨਕ ਸਾਹਿਬ ਆਖੋ ਨੀ, ਉਹਨੇ ਨਹੀਂ ਕਿਸੇ ਤੋਂ ਹਾਰਨਾ।

 ਉਹ ਪਿਆਰ ਸਰਬ ਨੂੰ ਕਰਦਾ ਹੈ, ਤੇ ਉਸ ਦੀ ਹਰ ਇੱਕ ਜਰਦਾ ਹੈ।

 ਉਸ ਸਾਉਣ ਮਹੀਨੇ ਪਿਆਰਿਆਂ ਤੋਂ, ਖ਼ੁਸ਼ ਹੋ ਸਭ ਕੁਝ ਵਾਰਨਾ।

 ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ।

📝 ਸੋਧ ਲਈ ਭੇਜੋ