ਆ ਗਿਆਂ ਸਾਗਰ ਕਿਨਾਰੇ

ਆ ਗਿਆਂ ਸਾਗਰ ਕਿਨਾਰੇ ਲੱਭ ਰਿਹਾਂ

ਜਿੰਦਗੀ ਦੇ ਉਹ ਨਜਾਰੇ ਲੱਭ ਰਿਹਾਂ

ਲੱਭ ਰਿਹਾ ਹਾਂ ਬਾਲਪਨ ਦਾ ਬਾਲ ਮੈਂ

ਮਾਂ ਝਿੜਕੇ ਬਾਪ ਮਾਰੇ ਲੱਭ ਰਿਹਾਂ

ਲੱਭ ਰਿਹਾਂ ਜੱਦ ਜੁੱਸਿਆਂ ਚ ਜੋਰ ਸੀ

ਤੋੜਦੇ ਅੰਬਰੋਂ ਸਾਂ ਤਾਰੇ ਲੱਭ ਰਿਹਾਂ

ਲੱਭ ਰਿਹਾਂ ਉਹ ਉਮਰ ਬਾਗੀ ਹੋਣ ਦੀ

ਛੱਡੇ ਜਿਸ ਅੰਦਰ ਹਜ਼ਾਰੇ ਲੱਭ ਰਿਹਾਂ 

ਲੱਭ ਰਿਹਾਂ ਇਖਲਾਕ,ਏਕਾ ਤੇ ਪਿਆਰ 

ਗੁੰਮ ਹਨ ਸਾਰੇ ਦੇ ਸਾਰੇ ਲੱਭ ਰਿਹਾਂ 

📝 ਸੋਧ ਲਈ ਭੇਜੋ