ਆ ਜੀਵਨ ਆਪਣਾ ਸਵਾਰ ਦੋਸਤਾ
ਕਰ ਪੁਸਤਕਾਂ ਸੰਗ ਪਿਆਰ ਦੋਸਤਾ
ਭਰ ਲੈ ਅੰਦਰ ਅਨਮੋਲ ਖ਼ਜ਼ਾਨਾ
ਹੋ ਜਾ ਇਸ ਤੋਂ ਬਲਿਹਾਰ ਦੋਸਤਾ
ਇਹ ਕਰਨ ਤੇਰਾ ਸਤਿਕਾਰ ਦੋਸਤਾ
ਤੂੰ ਪੜ੍ਹ ਪੜ੍ਹ ਹੋ ਹੁਸ਼ਿਆਰ ਦੋਸਤਾ
ਸਭ ਦਾ ਸੋਹਣਾ ਸਫ਼ਰ ਬਣਾਵੇ
ਜੀਵਨ ਕਰੇ ਤਿਆਰ ਦੋਸਤਾ
ਆ ਚੱਲੀਏ ਬਾਜ਼ਾਰ ਦੋਸਤਾ
ਕਿਤਾਬਾਂ ਗਿਆਨ ਭੰਡਾਰ ਦੋਸਤਾ
ਵੰਨ ਸੁਵੰਨੀਆਂ ਖਰੀਦ ਲਿਆ ਤੇ
ਅੰਦਰ ਆਪਣਾ ਨਿਖਾਰ ਦੋਸਤਾ
ਮਾਂ ਬੋਲੀ ਸੀਨਾ ਦਿੰਦੀ ਠਾਰ ਦੋਸਤਾ
ਹੁੰਦੈ ਦੂਰ ਗ਼ਮਾਂ ਦਾ ਭਾਰ ਦੋਸਤਾ
ਇਸਦੇ ਸੁਨਿਹਰੀ ਅੱਖਰ ਸਾਰੇ ਤੂੰ
ਲੈ ਦਿਲ ਵਿੱਚ ਉਤਾਰ ਦੋਸਤਾ
ਜ਼ਿੰਦਗੀ ਦੇ ਦਿਨ ਚਾਰ ਦੋਸਤਾ
ਕਲਮਾਂ ਨੇ ਹਥਿਆਰ ਦੋਸਤਾ
ਸਾਬਰੀ ਮੈਡਮ ਤੋਂ ਕਵਿਤਾ ਸੁਣੀਏ
ਫਿਰ ਸੁਣੀਏ ਹਰ ਵਾਰ ਦੋਸਤਾ