ਆ ਮੁਹੱਬਤ, ਸੰਗ ਤੈਨੂੰ ਭਰ ਦਿਆਂ

ਆ ਮੁਹੱਬਤ, ਸੰਗ ਤੈਨੂੰ ਭਰ ਦਿਆਂ। 

ਆ ਕੇ ਤੇਰੇ ਹੋਂਠ ਨਿੱਘੇ ਕਰ ਦਿਆਂ।

ਨੈਂਣ ਤੇ ਦਰ ਖੋਲ੍ਹ ਕੇ ਬੈਠੇ ਰਹੇ, 

ਤੂੰ ਨਹੀਂ ਲੰਘਿਆ ਗਲੀ 'ਚੋਂ ਡਰਦਿਆਂ।

ਪਰਤ ਕੇ ਨਾ ਤੂੰ ਕਦੇ ਲੀਤੀ ਖਬਰ, 

ਕਿਸਤਰ੍ਹਾਂ ਕਟੀ ਹੈ ਜਿਉਂਦੇ ਮਰਦਿਆਂ।

ਰੱਬ ਜਿਉਂ ਖੁਲ੍ਹ ਜਾਹ ਮੇਰੇ ਸੰਗ ਦਿਲਬਰਾ, 

ਹੋਏ ਗੁਨਾਹ ਸਭ ਤੇਰੇ ਸ੍ਹਾਵੇਂ ਧਰਦਿਆਂ।

ਤੂੰ ਜੋ ਦਿਤੀ ਦੋ ਪਲਾਂ ਦੀ ਜ਼ਿੰਦਗੀ, 

ਦੇਵਤਾ ਹੋਵਾਂ ਮੈਂ ‘ਤੈਨੂੰ' ਵਰ ਦਿਆਂ।

ਲੋਕ ਕਹਿੰਦੇ ਰਾਤ ਗਰਮੀ ਸੀ ਬੜੀ, 

ਬਿਨ ਤੇਰੇ ਬੀਤੀ ਹੈ ਰਾਤ ਠੱਰਦਿਆਂ।

ਤੇਰੀ ਦਿਤੀ ਚਿਣੰਗ ਦਫ਼ਨਾਈ ਹੈ ਮੈਂ, 

ਕਿਉਂ ਹਵਾਲੇ ਉਸਦੇ ਆਪਣਾ ਘਰ ਦਿਆਂ।

📝 ਸੋਧ ਲਈ ਭੇਜੋ