ਅੱਜ ਦੇ ਦੌਰ ਨੇ

ਅੱਜ ਦੇ ਦੌਰ ਨੇ ਜੇ ਇਲਮਾਂ ਦੇ। 

ਹਰਫ਼ ਧੁੰਦਲੇ ਨੇ ਕਿਉਂ ਕਿਤਾਬਾਂ ਦੇ।

ਰੇਤਲੇ ਪੈਂਡਿਆਂ 'ਤੇ ਕਿਉਂ ਯਾਰੋ,

ਭਾਲਦੇ ਹੋ ਨਿਸ਼ਾਨ ਪੈਰਾਂ ਦੇ।

ਸਾਂਭ ਰੱਖਣਾ ਤੁਸੀਂ ਵੀ ਇਨ੍ਹਾਂ ਨੂੰ,

ਮੈਂ ਵੀ ਸਾਂਭਾਂਗਾ ਰਿਸ਼ਤੇ ਸਾਂਝਾਂ ਦੇ।

ਡਿੱਗ ਪਈਆਂ ਨੇ ਨਿਸਰੀਆਂ ਫ਼ਸਲਾਂ, 

ਕੌਣ ਲੰਘਿਆ ਹੈ ਵਿਚੋਂ ਕਣਕਾਂ ਦੇ।

ਨਿੱਘ ਆਉਂਦਾ ਹੈ ਸਰਦ ਮੌਸਮ ਵਿਚ,

ਖੇਤ ਖਿੜਦੇ ਨੇ ਜਦ ਕਪਾਹਾਂ ਦੇ।

📝 ਸੋਧ ਲਈ ਭੇਜੋ