ਕਦੀ ਕਿਸੇ ਨੇ ਸੋਹਣੀ ਨਹੀਂ ਕਿਹਾ 

ਕਿਉਂਕਿ ਮੈਂ ਬਿਹਤਰ ਹੋਣਾ ਜਾਣਦੀ ਹਾਂ    

ਕਦੀ ਕਿਸੇ ਨੇ  ਸਾਊ ਨਹੀਂ ਕਿਹਾ  

ਕਿਉਂਕਿ ਮੈਂ ਹੱਕਾਂ ਲਈ ਬੋਲਣਾ ਜਾਣਦੀ ਹਾਂ 

ਕਦੀ ਕਿਸੇ ਨੇ ਸਮਝਦਾਰ ਨਹੀਂ ਕਿਹਾ  

ਕਿਉਂਕਿ ਮੈਂ ਸਹੀ ਦੇ ਹੱਕ ਵਿੱਚ ਭੁਗਤਣਾ ਜਾਣਦੀ ਹਾਂ 

ਕਦੀ ਕਿਸੇ ਨੇ  ਨਿਮਰ ਨਹੀਂ ਕਿਹਾ  

ਕਿਉਂਕਿ ਮੈਂ ਸਿਤਮ ਸਹਿਣ ਤੋਂ ਇਨਕਾਰੀ ਹੋਣਾ ਜਾਣਦੀ ਹਾਂ  

ਕਦੀ ਕਿਸੇ ਨੇ ਪਿਆਰੀ ਨਹੀਂ ਕਿਹਾ  

ਕਿਉਂਕਿ ਮੈਂ ਪਿਆਰ ਤੇ ਪ੍ਰਤਾੜਨਾ ਵਿਚਲਾ ਫਰਕ ਜਾਣਦੀ ਹਾਂ 

ਕਦੀ ਕਿਸੇ ਨੇ ਸ਼ਰੀਫ ਨਹੀਂ ਕਿਹਾ 

ਕਿਉਂਕਿ ਮੈਂ ਦੂਜਿਆਂ ਲਈ  ਬੋਲਣਾ ਜਾਣਦੀ ਹਾਂ

ਕਦੀ ਨਹੀਂ ਬੱਝ ਸਕਦੀ  ਖੋਖਲੇ ਨੇਮਾਂ ਵਿੱਚ

ਕਿਉਂਕਿ ਮੈਂ ਖੁੱਲ੍ਹੇ ਅੰਬਰਾਂ ਵਿੱਚ  ਉੱਡਣਾ ਜਾਣਦੀ ਹਾਂ

📝 ਸੋਧ ਲਈ ਭੇਜੋ