ਸੁੱਟ ਚੁਵਾਤੀ ਪਾਓ ਪੁਵਾੜੇ
ਅੱਜ ਕੱਲ੍ਹ ਇੱਕ ਮਜਾਜ ਹੋ ਗਿਆ
ਫੇਰ ਸਹਿਜ ਨਾਲ ਮੁਆਫੀ ਮੰਗ ਲਓ
ਅੱਜ ਕੱਲ੍ਹ ਇੱਕ ਰਵਾਜ ਹੋ ਗਿਆ
ਕੁੱਤਾ ਖੁਦ ਨੂੰ ਸ਼ੇਰ ਸਮਝਦੈ
ਕਾਂ ਪਹਾੜੀ ਬਾਜ ਹੋ ਗਿਆ
ਮੈਂ ਸੱਚਾ ਤੇ ਸਭ ਜੱਗ ਝੂਠਾ
ਐਵੇਂ ਫੋਕਾ ਨਾਜ ਹੋ ਗਿਆ
ਵੇਖ ਕੁਫਰ ਦੀ ਪੂੰਜੀ ਦਾ ਵੀ
ਸੌ ਸੌ ਗੁਣਾ ਵਿਆਜ ਹੋ ਗਿਆ
ਹੁਣ ਤਾਂ ਬਾਹਲਾ ਜਿਆਦਾ ਕੱਠਾ
ਕੂੜ ਕੁਫਰ ਦਾ ਦਾਜ ਗਿਆ
ਅਗਲੇ ਘਰ ਵੀ ਕਦਰ ਨਹੀ ਹੋਣੀ
ਹੁਣ ਤਾਂ ਨੰਗਾ ਪਾਜ ਹੋ ਗਿਆ
ਪਿਓ ਦਾਦੇ ਵਿੱਚ ਕਮੀਆਂ ਕੱਢੇ
ਕਿੰਨਾ ਬੇਲਿਹਾਜ ਹੋ ਗਿਆ
ਫੇਮਸ ਜਹੇ ਬੰਦਿਆਂ ਦਾ ਅੱਜ ਕੱਲ੍ਹ
ਬਹੁਤਾ ਘਟੀਆ ਕਾਜ ਹੋ ਗਿਆ