ਅੱਜ ਮੈਂ ਤਾਰੀਆਂ ਨੇ
ਤੇਰੀਆਂ ਅਸਥੀਆਂ
ਤੂੰ ਸੋਚਦਾ ਹੋਵੇਂਗਾ
ਜਿਊਂਦੇ ਦੀਆਂ ਅਸਥੀਆਂ ਕੋਈ ਕਿਵੇਂ ਤਾਰ ਸਕਦਾ
ਤੇਰੇ ਖ਼ਤ
ਤੇਰੇ ਸੰਦੇਸ਼
ਤੇਰੀਆਂ ਤਸਵੀਰਾਂ
ਤੇਰੇ ਦਿੱਤੇ ਤੋਹਫੇ
ਅਸਥੀਆਂ ਹੀ ਤਾਂ ਸਨ
ਅੱਜ ਮੈਂ ਮੁਕਤ ਹੋ ਗਈ
ਨਦੀ ਵਿੱਚ ਵਹਾਉਂਦਿਆਂ
ਤੇਰੀਆਂ ਅਸਥੀਆਂ
ਮੈਂ ਦੁਆ ਕੀਤੀ
ਰੱਬ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ
ਤੈਨੂੰ ਸੰਤੋਖ ਦੇਵੇ
ਤੂੰ ਜਿੱਥੇ ਵੀ ਰਹੇ
ਖ਼ੁਸ਼ ਰਹੇ
ਨਾਲ ਬਿਤਾਏ ਪਲਾਂ ਦਾ
ਇਨ੍ਹਾਂ ਹਰਜਾਨਾ ਤਾਂ ਬਣਦਾ ਹੀ ਹੈ