ਅੱਜ ਮੇਰੇ ਨਾਲ ਗੱਲ ਕਰ

ਅੱਜ ਮੇਰੇ ਨਾਲ ਗੱਲ ਕਰ ,

ਤੇ  ਸਾਰੇ ਮਸਲੇ  ਹੱਲ ਕਰ।

ਬਚਿਆ ਨਾ ਕੁੱਝ ਆਖਣੇ ਨੂੰ,

ਹੁਣ ਜਿੱਦਾਂ ਕਰਨਾ ਚੱਲ ਕਰ।

ਰਿਹਾਅ ਹੋਣਾ ਚਾਹੁੰਦੀ ਤੈਥੋਂ, 

ਅੱਜ ਕਰ  ਭਾਵੇਂ  ਕੱਲ ਕਰ।

ਖ਼ੁਦ ਨੂੰ ਵੀ ਵੇਖ ਗੌਰ ਨਾਲ ,

ਉਂਗਲ ਨਾ ਮੇਰੇ ਵੱਲ ਕਰ । 

📝 ਸੋਧ ਲਈ ਭੇਜੋ