ਅੱਜ ਨਹੀਂ ਤੇ ਕੱਲ੍ਹ ਹੋਵੇਗੀ

ਅੱਜ ਨਹੀਂ ਤੇ ਕੱਲ੍ਹ ਹੋਵੇਗੀ 

ਮਿਹਨਤਕਸ਼ ਦੀ ਗੱਲ ਹੋਵੇਗੀ

ਜੇ ਨਾ ਰੱਜ ਕੇ ਰੋਟੀ ਲੱਭੀ 

ਧਰਤੀ 'ਤੇ ਤਰਥੱਲ ਹੋਵੇਗੀ

ਝੂਠਾਂ ਦੇ ਗਲ ਫਾਹ ਹੋਵੇਗਾ 

ਖ਼ਲਕਤ ਸੱਚਿਆਂ ਵੱਲ ਹੋਵੇਗੀ

ਜਾਂ ਤੇ ਲਾਸ਼ ਹੋਵੇਗੀ ਮੇਰੀ 

ਜਾਂ ਫਿਰ ਤੇਰੀ ਖੱਲ ਹੋਵੇਗੀ

ਮੈਂ ਨਈਂ ਮੰਨਦਾ ਤੇਰਾ ਜਿਰਗਾ 

ਤਬਦੀਲੀ ਦੀ ਗੱਲ ਹੋਵੇਗੀ

ਮੁੱਕ ਜਾਵਣਗੇ ਘੁੱਪ ਹਨੇਰੇ 

ਬਸ ਚਾਨਣ ਦੀ ਗੱਲ ਹੋਵੇਗੀ

ਰਾਜ ਕਰੇਗੀ ਰੱਬ ਦੀ ਖ਼ਲਕਤ

‘ਅਰਸ਼ਦ’ ਚੱਲ ਸੋ ਚੱਲ ਹੋਵੇਗੀ।

📝 ਸੋਧ ਲਈ ਭੇਜੋ