ਭੋਰਾ ਨਾਂ ਤੂੰ ਲੱਜ ਕਰੇ ਐਵੇ ਅੱਜ ਪੱਜ ਕਰੇ

ਜਾਣਦੇ ਆਂ ਚੰਗੀ ਤਰਾਂ ਝੂਠੇ ਮੂਠੇ ਹੱਜ ਕਰੇ

ਉੱਤੋ ਚਿੱਟੇ ਕੋਟ ਤੇਰੇ ਦਿਲ ਵਿੱਚ ਖੋਟ ਤੇਰੇ 

ਖੂਨ ਨਾਲ ਪਲਦੇ ਨੇ ਭੋਰਾ-ਭੋਰਾ ਬੋਟ ਤੇਰੇ

ਲੱਭਦਾ ਸ਼ਿਕਾਰ ਰਵੇਂ ਪਾਲਦਾ ਵਕਾਰ ਰਵੇਂ

ਚੌਵੀ ਘੰਟੇ ਹੈਂਕੜ ਦੇ ਘੌੜੇ ਤੇ ਸਵਾਰ ਰਵੇਂ

ਨਫਰਤ ਭਰੀ ਫਿਰੇਂ ਮਾਤੜਾਂ ਤੇ ਵਰੀ ਫਿਰੇਂ

ਫੁੱਲਿਆ ਗੁਮਾਨ ਵਿੱਚ ਹਿੱਕ ਚੌੜੀ ਕਰੀ ਫਿਰੇਂ

ਭਰੀ ਚੱਲ ਬੋਰੀਆਂ ਤੂੰ ਕਰ-ਕਰ ਚੋਰੀਆਂ ਤੂੰ

ਏਥੇ ਸਭ ਕਿਰ ਜਾਣਾ ਕੱਡ ਬੈਠਾ ਮੋਰੀਆਂ ਤੂੰ

📝 ਸੋਧ ਲਈ ਭੇਜੋ