ਅੱਜ ਵੀ ਇੱਕ ਇੱਕ ਛੱਲ ਝਨਾਂ ਦੀ

ਅੱਜ ਵੀ ਇੱਕ ਇੱਕ ਛੱਲ ਝਨਾਂ ਦੀ

ਦੱਸਦੀ ਪਈ ਏ ਗੱਲ ਝਨਾਂ ਦੀ

ਮੇਰਾ ਨਾਂ ਮਹੀਂਵਾਲ ਜੇ ਹੋਂਦਾ

ਲਾਹ ਦੇਂਦਾ ਮੈਂ ਖੱਲ ਝਨਾਂ ਦੀ

ਲੇਖਾ ਤੇਰੇ ਨਾਲ਼ ਪਈ ਮਿਲਦੀ

ਪਿੱਛੋਂ ਕਿਧਰੇ ਅੱਲ ਝਨਾਂ ਦੀ

ਮੈਂ ਕੱਢਣੀਏ ਵਿਚੋਂ ਸੋਹਣੀ

ਮੈਨੂੰ ਮਿੱਟੀ ਘੱਲ ਝਨਾਂ ਦੀ

ਅੱਜ ਵੇਖੀ ਏ ਘੱਟੇ ਰੁਲ਼ਦੀ 

ਆਕੜ ਸੀ ਜੋ ਕੱਲ੍ਹ ਝਨਾਂ ਦੀ

📝 ਸੋਧ ਲਈ ਭੇਜੋ