ਆਜ਼ਾਦੀ ਪ੍ਰਵਾਹ ਵਿਚਾਰਾਂ ਦਾ, ਕੋਈ ਮੇਹਣਾ ਨਹੀਂ ਹਾਲਾਤਾਂ ਨੂੰ ।

ਪਿੰਜਰੇ ਵਿੱਚ ਦੇਹ ਹੀ ਕੈਦ ਹੋਵੇ, ਕੋਈ ਜੇਲ੍ਹ ਨਹੀਂ ਜਜਬਾਤਾਂ ਨੂੰ  ।

ਜਦੋਂ ਅਸੂਲ ਜੰਜਾਲ ਬਣ ਜਾਵਣ, ਕਾਨੂੰਨ ਹੋ ਜਾਵੇ ਅੰਧਾ ਜੀ ।

ਫੇਰ ਬੰਦੀ ਤਬੀਅਤਾਂ ਚੋਂ ਹੀ, ਉੱਠਦਾ ਹੈ ਕੋਈ ਬੰਦਾ ਜੀ ।

ਫੇਰ ਚਿੜੀਆਂ ਹੱਥੋਂ ਹਾਰ ਬਾਜ਼ ਵੀ, ਸਮਝ ਜਾਂਦੇ ਔਕਾਤਾਂ ਨੂੰ 

ਹਨੇਰਾ ਨਾ ਪ੍ਰਤੀਕ ਗੁਲਾਮੀ, ਰੋਸ਼ਨੀਆਂ ਬੜੇ ਡਕਾਰ ਲਏ

ਗੁਰਬਤ ਨਾ ਜ਼ਮੀਰ ਨੂੰ  ਮਾਰੇ, ਪੈਸੇ ਨੇ ਜਿੰਨੇ ਮਾਰ ਲਏ

ਸੱਚ ਦੇ ਆਸ਼ਕ ਸੱਚ ਨੂੰ  ਲੱਭਦੇ, ਕਾਲੀਆਂ ਬੋਲੀਆਂ ਰਾਤਾਂ ਨੂੰ 

ਯੁੱਗ ਬਦਲਦੇ ਸੱਤਾ ਬਦਲੇ, ਤੈਨੂੰ ਕੀ ਹੈ ਭਾਅ ਯਾਰਾ

ਤੂੰ ਅਜ਼ਾਦੀ ਲਈ ਮਨ ਆਪਣੇ ਨਾਲ, ਨਿੱਤ ਖੰਡਾ ਖੜਕਾ ਯਾਰਾ

ਮੰਡੇਰ ਏਸ ਰੌਲੇ ਤੋਂ ਕੰਡ ਕਰਕੇ, ਸੁਣ ਕੁਦਰਤ ਦੀਆਂ ਬਾਤਾਂ ਨੂੰ ।

📝 ਸੋਧ ਲਈ ਭੇਜੋ