ਆਖ ਵੇਖਾਂ ਕਿਉਂ ਸਹੇਂ ਉਲਾਹਮੇ

ਆਖ ਵੇਖਾਂ ਕਿਉਂ ਸਹੇਂ ਉਲਾਹਮੇ,

ਨੇਹੁੰ ਨਦਾਨਾਂ ਲਾ ਕੇ ਧੀ ।

ਸ਼ਰਮ ਗੁਆਇਓ ਅਕਲ ਨ ਆਇਓ,

ਮੁਲਕੀਂ ਧੁੰਮਾਂ ਪਾ ਕੇ ਧੀ ।

ਸੁਣੀਂ ਨਸੀਹਤ ਮੰਨੀ ਕਹਿਆ,

ਚਾਕੇ ਥੀਂ ਚਿਤ ਚਾ ਕੇ ਧੀ ।

'ਅਲ ਇਸ਼ਕੁਨ ਨਾਰੁਨ' ਪੜ੍ਹੀ ਨਾਹੀਂ,

ਰੱਖੀ ਜਾਨ ਬਚਾ ਕੇ ਧੀ ।੩।

📝 ਸੋਧ ਲਈ ਭੇਜੋ