ਅੱਖ ਵਿਚ ਪਾਣੀ

ਅੱਖ ਵਿਚ ਪਾਣੀ 

ਪਾਣੀ ਵਿਚ ਮਛਲੀ

ਹੁੰਦੀ ਹੈ 

ਨਹੀਂ ਵੀ ਹੁੰਦੀ

ਜਿਸ ਦਰਿਆ ਵਿਚ ਮੈਂ ਛਾਲ ਮਾਰੀ ਸੀ 

ਉਸ ਵਿਚ ਮਛਲੀ ਕੋਈ ਨਹੀਂ

ਪਾਣੀ ਵਿਚ ਦੂਰ ਤਕ ਵਿਛਿਆ 

ਰੇਗਿਸਤਾਨ

ਛਾਲ ਤੋਂ ਪਹਿਲਾਂ ਲਗਦਾ ਸੀ

ਮੈਂ ਏਥੋਂ ਦੀ ਹਰ ਮਛਲੀ ਦਾ ਨਾਮ ਜਾਣਦਾ ਹਾਂ 

ਤੇ ਹਰ ਮਛਲੀ ਮੇਰੀ ਆਵਾਜ਼ ਪਹਿਚਾਨਦੀ ਹੈ 

ਮੈਂ ਆਵਾਜ਼ ਦਿਆਂਗਾ ਜਿਸ ਨੂੰ ਵੀ 

ਉਹ ਚਲੀ ਆਵੇਗੀ ਹੁੰਗਾਰਾ ਬਣ ਕੇ

ਪਰ ਏਥੇ ਸਿਰਫ਼ ਖ਼ਾਮੋਸ਼ੀ ਹੈ

ਉਸ ਧਰਤੀ ਦੀ

ਜਿਸ ਵਿਚੋਂ ਪਹਿਲੀ ਕਰੂਮਲ ਅਜੇ ਫੁਟਣੀ ਹੈ

ਤੇ ਹੁਣ ਮੈਂ ਆਪਣੀ ਹੀ ਅੱਖ ਵਿਚ

ਛਾਲ ਮਾਰਨਾ ਚਾਹੁੰਦਾ ਹਾਂ

ਵੇਖਣ ਲਈ ਕਿ ਇਸ ਵਿਚ ਪਾਣੀ ਹੈ ਕਿ ਨਹੀਂ

ਪਾਣੀ ਵਿਚ ਮਛਲੀ

ਅੱਖ ਵਿਚ ਪਾਣੀ

ਹੁੰਦਾ ਹੈ

ਨਹੀਂ ਵੀ ਹੁੰਦਾ

📝 ਸੋਧ ਲਈ ਭੇਜੋ