ਆਖ਼ਰ ਕਦੋਂ ਤਕ

ਕਦੋਂ ਤਕ

ਆਖ਼ਰ ਕਦੋਂ ਤਕ

ਖੱਬੇ ਹੱਥ ਹੋ ਕੇ ਸੜਕ ਤੇ ਤੁਰੇਂਗਾ ! 

ਚਮਕਦੇ ਬੂਟਾਂ ਨੂੰ ਘੱਟੇ ਤੋਂ ਬਚੌਂਦਾ

ਸੱਜੇ ਪਾਸੇ ਲੰਘਦੇ ਸਭ ਵਾਕਫ਼ਾਂ ਨੂੰ ਹੱਥ ਹਲੌਂਦਾ 

ਝੂਠੀ ਮੂਠੀ ਮੁਸਕਰੌਂਦਾ

ਸੜਕ ਦੀ ਕਾਹਲੀ ਤੇ ਸੰਘਣੀ

ਭੀੜ ਤੋਂ ਬਚਦਾ

ਕਦੋਂ ਤਕ

ਹੌਲੀ ਹੌਲੀ

ਹਾਦਸੇ ਦੇ ਸਹਿਮ ਵਿਚ ਹੀ ਖੁਰੇਂਗਾ !

ਕਦੋਂ ਤਕ 

ਲੱਭਦਾ ਰਹੇਂਗਾ

ਤੂੰ ਬਚਾਅ ਵਿਚ ਹੀ ਬਚਾਅ

ਜ਼ਾਬਤੇ ਦੀ ਜ਼ਰਬ ਖਾ ਖਾ

ਭੋਰਾ ਭੋਰਾ ਭੁਰੇਂਗਾ !

ਕਦੋਂ ਤਕ 

ਆਖ਼ਰ ਕਦੋਂ ਤਕ

ਖੱਬੇ ਹੱਥ ਹੋ ਕੇ ਸੜਕ ਤੇ ਤੁਰੇਂਗਾ !

📝 ਸੋਧ ਲਈ ਭੇਜੋ