ਆਖੋ ਕੋਈ ਜਾ ਕੇ ਫਿਰ ਤੂਫ਼ਾਨਾਂ ਨੂੰ

ਆਖੋ ਕੋਈ ਜਾ ਕੇ ਫਿਰ ਤੂਫ਼ਾਨਾਂ ਨੂੰ । 

ਸਿਰ ਵਾਰਨ ਲਈ ਚੜ੍ਹਿਆ ਚਾਅ ਜਵਾਨਾਂ ਨੂੰ। 

ਰੰਗ ਬਦਲਦਾ ਗਿਰਗਟ ਵੀ ਸ਼ਰਮਾ ਜਾਵੇ, 

ਨੇਤਾ ਦੇ ਜੇ ਸੁਣ ਲਏ ਰੋਜ਼ ਬਿਆਨਾਂ ਨੂੰ।

ਵੇਖੋ ਪਿਉ ਦੇ ਪਿਉ ਨੂੰ ਫੜਨਾ ਚਾਹੁੰਦੀਆਂ ਨੇ, 

ਕੀ ਹੋਇਆ ਏ ਅੱਜ ਦੀਆਂ ਸੰਤਾਨਾਂ ਨੂੰ।

ਤ ਦੇਸ-ਕੌਮ ਲਈ ਜਿਹੜੇ ਆਪਾ ਵਾਰ ਗਏ, 

ਦਿਲਾਂ 'ਚ ਰੱਖੋ ਯਾਦ ਉਹਨਾਂ ਬਲੀਦਾਨਾਂ ਨੂੰ। 

ਭੀੜ ਬਣੀ 'ਤੇ ਨਾ ਚੱਲਣ ਦਾ ਖ਼ਦਸ਼ਾ ਜੀ, ਤੋ

ਤੋੜੋ ਐਸੇ ਸਾਂਭੇ ਤੀਰ ਕਮਾਨਾਂ ਨੂੰ।

ਖਾਧੀ ਬਾਬੇ ਰੁੱਖੀ ਮਿੱਸੀ ਲਾਲੋ ਦੀ, 

ਮਾਰੀ ਠੋਹਕਰ ਭਾਗੋ ਦੇ ਪਕਵਾਨਾਂ ਨੂੰ। 

ਪੂਰੀ ਕਰਦੇ ਮੌਲਾ ‘ਓਠੀ’ ਅਰਜ਼ ਕਰੇ, 

ਸਾਂਭੀ ਬੈਠਾ ਦਿਲ ਵਿੱਚ ਜੋ ਅਰਮਾਨਾਂ ਨੂੰ।

📝 ਸੋਧ ਲਈ ਭੇਜੋ