ਆਓ ਔਰਤ ਦਿਵਸ ਮਨਾ ਲਈਏ

ਆਓ ਔਰਤ ਦਿਵਸ ਮਨਾ ਲਈਏ ,ਖਿਚਵਾਕੇ ਫੋਟਿਆਂ ਚਾਰ।

ਕੀ ਹੋਇਆ ਪੱਤਾਂ ਰੁਲ਼ਦੀਆਂ ,ਉਏ ਏਥੇ ਗ਼ਲੀ ਬਜ਼ਾਰ।

ਸਭ ਅਕਲੋਂ ਅੰਨ੍ਹਿਆਂ ਵਾਂਗਰਾਂ, ਇਹ ਮੈਨੂੰ ਲੱਗਣ ਗਵਾਰ।

ਆਏ ਦਿਨ ਸਾਡੀ ਮਰਦਾਨਗੀ,ਹੋਵੇ ਆਮ ਹੀ ਸ਼ਰਮਸਾਰ।

ੲਿਹ ਨੋਚਣ ਵਾਂਗ ਦਰਿੰਦਗੀ,ਝੱਟ ਵੇਖਕੇ ਕੱਲੀ ਨਾਰ।

ਕਰ ਲੀਰਾਂ ਲੀਰਾਂ ਇੱਜ਼ਤਾਂ , ਇਹ ਦਿੰਦੇ ਖੋਲ ਲੰਗਾਰ।

ਪਹਿਲਾਂ ਹਵਸ਼ ਮਟਾ ਕੇ ਤੰਨ ਦੀ,ਫਿਰ ਜਾਨੋ ਦਿੰਦੇ ਮਾਰ।

ਕੋਈ ਉੱਚੀ ਸਾਹ ਨਈ ਲੈਂਵਦਾਂ,ਤੇ ਕੰਬੇ ਪਈ ਸਰਕਾਰ।

ਪਏ ਜਰਵਾਣੇ ਐਸ਼ ਉਡਾਂਵਦੇ, ਏ ਭੁੱਲ ਬੈਠੇ ਕਰਤਾਰ।

ਗੈਰਤ ਘੂਕਾਂ ਮਾਰੂ ਸੌ ਗਈ,ਸਿਰ ਚੜਿਆ ਫਿਰੇ ਹੰਕਾਰ।

ਇਹ ਕਾਂਮ ਚ' ਅੰਨ੍ਹੇ ਹੋ ਗਏ,ਤੇ ਬੁੱਧੀ ਹੋਈ ਬੁਮਾਰ।

ਤੱਕ ਕਾਂਮ ਚ' ਡੁੱਬੀਆਂ ਅਣਖਾ,ਅੱਖ ਰੋਈ ਜ਼ਾਰੋ ਜਾਰ।

ਏਥੇ ਧੀਆਂ ਭੈਣਾ ਸੇਫ਼ ਨਈ, ਆ ਵੇਖ ਲੈ ਪਰਵਰਦਗਾਰ।

ਜਿਹੜੇ ਰਿਸ਼ਤੇ ਸੀ ਮਾਂ ਭੈਣ ਦੇ,ਸਭ ਹੋ ਗਏ ਤਾਰੋ ਤਾਰ।

ਜਿਹੜੀ ਛਾਂਤੀ ਚੋ' ਦੁੱਧ ਚੁੰਘਿਆ, ਉੱਥੇ ਕਾਂਮ ਨੇ ਪਾਇਆ ਭਾਰ।

ਉੰਝ ਔਰਤ ਦਿਵਸ ਮਨਾਂਵਦਾ,ਸਭ ਹੱਦਾਂ ਕਰਕੇ ਪਾਰ।

ਤੇਰੇ ਅੰਦਰੋਂ ਮਰਿਆ ਜਾਪਦਾ,ਮੈਨੂੰ ਯੌਧਾ ਸਿੰਘ ਸਰਦਾਰ।

ਸੱਚ ‘ਫਰੀਦਸਰਾਈਆ ਤਿਆ',ਤੇਰਾ ਨੀਚ ਬੜਾ ਕਿਰਦਾਰ।

📝 ਸੋਧ ਲਈ ਭੇਜੋ