ਆਓ ਰਲ਼ ਮੁਹੱਬਤ ਕਰੀਏ।
ਬੱਦਲਾਂ ਵਾਂਗਰ ਹਰ ਤੇ ਵਰ੍ਹੀਏ।
ਇੱਕ ਵਾਰ ਤਾਂ ਸਾਰੇ ਈ ਕਰਦੇ।
ਲੱਖ ਹਜ਼ਾਰਾਂ ਵਾਰੀ ਕਰੀਏ।
ਕਦੇ ਫੁੱਲਾਂ ਨੂੰ ਕਦੇ ਕੰਡਿਆਂ ਨੂੰ।
ਕਦੇ ਛੜਿਆਂ ਨੂੰ ਕਦੇ ਰੰਡਿਆ ਨੂੰ।
ਕਦੇ ਚਿੜੀਆਂ ਨੂੰ ਕਦੇ ਕਾਂਵਾਂ ਨੂੰ।
ਕਦੇ ਪਿਉਆਂ ਤੇ ਕਦੇ ਮਾਵਾਂ ਨੂੰ।
ਕਦੇ ਹਾਣੀ ਦੇ ਅੱਖਾਂ ਵਿੱਚ ਤੱਕ।
ਜ਼ਿੰਦਗੀ ਜਿਉਣੀ ਹਾਮੀ ਭਰੀਏ।
ਆਓ ਰਲ਼ ਮੁਹੱਬਤ ਕਰੀਏ।
ਇੱਕ ਟੁੱਟਜੇ ਤੇ ਦੂਜੀ ਕਰੀਏ।
ਜ਼ਿੰਦਗੀ ਜ਼ਿੰਦਾ ਦਿਲੀ ਨਾਮ ਏਂ
ਇਸ ਵਿੱਚ ਕਾਹਤੋਂ ਹੌਂਕੇ ਭਰੀਏ।
ਕਦੇ ਰੁੱਖਾਂ ਕਦੇ ਪਹਾੜਾਂ ਨੂੰ।
ਕਦੇ ਬੰਜਰਾਂ ਕਦੇ ਉਜਾੜਾਂ ਨੂੰ।
ਇਹਨਾਂ ਸਰਹੱਦਾਂ ਨੂੰ ਢਾਹ ਕੇ ਤੇ।
ਮੋਹ ਤੰਦਾਂ ਬੰਨੀਏਂ ਪਿਆਰਾਂ ਨੂੰ।
ਕਦੇ ਕਰੀਏ ਸਾਉਣ ਮਹੀਨੇ ਨੂੰ।
ਕਦੇ ਭਾਦੋਂ ਦੇ ਚਮਾਸਿਆਂ ਨੂੰ।
ਕਾਹਤੋਂ ਰੋਣੇ ਨੂੰ ਕਰੀ ਜਾਂਦੇ।
ਕਦੇ ਕਰਕੇ ਵੇਖੋ ਹਾਸਿਆਂ ਨੂੰ।
ਆਓ ਸਿੱਖੀਏ ਵਗਦੇ ਪਾਣੀਆਂ ਤੋਂ।
ਪੁੰਗਰਨਾ ਸਿੱਖੀਏ ਟਾਹਣੀਆਂ ਤੋਂ।
ਛੋਟੀ ਸੋਚ ਆਪਣਾ ਬਣਾਉਣਾ ਕਿਉਂ।
ਛੱਡ ਜਾਣ ਤੇ ਮੁੜਕੇ ਰੋਣਾ ਕਿਉਂ।
ਤੱਤੀ ਰੇਤ ਮਾਰੂਥਲਾਂ ਤੋਂ ਸਿੱਖੀਏ।
ਕੁਝ ਸਿੱਖੀਏ ਹਵਾਵਾਂ ਮਾਣੀਆਂ ਤੋਂ।
ਨਹੀਂ ਕੁੜੀਆਂ ਚਿੜੀਆਂ ਮਾਰਨੀਆਂ।
ਆਓ ਸਿੱਖੀਏ ਗੁਰਾਂ ਬਾਣੀਆਂ ਤੋਂ।
ਰਾਂਝਣ ਤੇ ਸਾਰੇ ਮਰਦੇ ਰਹੇ।
ਕੁਦਰਤ ਦੇ ਹਰ ਰੰਗ ਮਰੀਏ।
ਮਿਲਣਾ ਵਿੱਛੜਨਾ ਭਾਣਾ ਮੰਨ।
ਨਿੱਤ ਨਵੀਂ ਮੁਹੱਬਤ ਕਰੀਏ।
ਬੰਦੇ ਹਾਂ ਬੰਦੇ ਕਿਉਂ ਡਰੀਏ।
ਆਓ ਰਲ਼ ਮੁਹੱਬਤ ਕਰੀਏ।
ਇੱਕ ਵਾਰ ਤਾਂ ਸਾਰੇ ਕਰਦੇ।
ਲੱਖ ਹਜ਼ਾਰਾਂ ਵਾਰੀ ਕਰੀਏ।
ਸਰਬ ਨੇ ਕੀਤੀ ਕਰਦੇ ਰਹਿਣਾ।
ਸਤਿ ਕਰਤਾਰ ਕਹਿ ਹਾਮੀ ਭਰੀਏ।