ਆਪੇ ਸ਼ਾਹ ਆਪ ਗਦਾ

ਆਪੇ ਸ਼ਾਹ ਆਪ ਗਦਾ, ਆਪ ਅਮੀਰੁਲ ਉਮਰਾ ਏ।

ਆਪੇ ਧੀ ਏ ਆਪੇ ਪਿਉ, ਆਪੇ ਪੁਤ ਆਪੇ ਮਾਇ ਏ।

ਆਪੇ ਜ਼ਾਲ ਆਪ (ਮੁਟੇਹਰ), ਆਪੇ ਭੈਣ ਆਪੇ ਭਰਾਇ ਏ।

ਆਪੇ ਮੌਜ ਆਪੇ ਲਹਰ, ਆਪੇ ਹਬਾਬ ਤੇ ਆਪੇ ਦਰਿਆ ਏ।

ਆਪੇ ਧਰਤੀ ਆਪੇ ਕੁਰਸੀ, ਆਪੇ ਸੱਚੋ ਸੈਰ ਸਮਾ ਏ।

📝 ਸੋਧ ਲਈ ਭੇਜੋ