ਆਪਣਾ ਰਿਸ਼ਤਾ  

ਮੁਥਾਜ ਨਹੀਂ  

ਉਮਰ ਦਾ  

ਨਾ ਹੀ ਜ਼ਿੰਦਗੀ ਦਾ  

ਜਦੋਂ ਮੇਰੇ ਵਾਲਾਂ ਦੀ ਚਾਂਦੀ  

ਚਮਕਣ ਲੱਗੇਗੀ  

ਵਾਲਾਂ ਵਿਚ ਤੇਰਾ ਹੱਥ

ਉਨ੍ਹਾਂ ਹੀ ਸਕੂਨ ਦਏਗਾ  

ਜਦੋਂ ਤੁਰਨ ਲਈ  

ਤੈਨੂੰ ਸਹਾਰੇ  ਦੀ ਜ਼ਰੂਰਤ ਪਵੇਗੀ  

ਮੈਂ ਤੇਰੀ ਖੂੰਡੀ ਬਣਾਂਗੀ 

ਮੇਰਾ ਹੱਥ ਫੜ  

ਤੁਰਾਂਗੀ ਤੇਰੇ ਨਾਲ ਨਾਲ 

ਜਦੋਂ ਰੋਟੀ ਖਾਂਦਿਆਂ  

ਮੂੰਹ ਵਿੱਚੋਂ ਕਿਰ ਜਾਵੇਗੀ 

ਥੋੜ੍ਹੀ ਜਿਹੀ ਦਾਲ  

ਪੂੰਝਾਂਗੀ ਮੈਂ ਤੇਰਾ ਮੂੰਹ  

ਆਪਣੀ ਚੁੰਨੀ ਨਾਲ  

ਤਾਰਿਆਂ ਦੀ ਲੋਏ  

ਬੈਠ ਸੁਣਾਂਗੀ  

ਤੇਰੀਆਂ ਗੱਲਾਂ  

ਜਦੋਂ ਹੋਰ ਕੋਈ  

ਸੁਣਨ ਵਾਲਾ ਨਾ ਹੋਇਆ  

ਜੇ ਕਿਤੇ ਪਹਿਲਾਂ ਵਿਛੜ ਗਈ  ਤੇਰੇ ਤੋਂ  

ਤਾਂ ਵੀ ਰਹਾਂਗੀ ਤੇਰੇ ਨਾਲ  

ਸਰੀਰ ਤੋਂ ਬੇਸ਼ੱਕ ਦੂਰ ਹੋ ਜਾਵਾਂ 

ਆਤਮਾ ਤੇਰੇ ਨਾਲ ਹੀ ਰਹੇਗੀ 

ਪਿਆਰ  

ਕਦੇ ਖ਼ਤਮ ਨਹੀਂ ਹੁੰਦਾ  

ਨਾ ਉਮਰ ਨਾਲ  

ਨਾ ਜ਼ਿੰਦਗੀ ਨਾਲ  

ਇਹ ਜਨਮ ਜਨਮਾਂਤਰ ਤਕ ਚਲਦਾ ਹੈ

📝 ਸੋਧ ਲਈ ਭੇਜੋ