ਤਨਚਿੱਤ ਜੀਵ ਨਿਮਾਣ ਸੁਹਾਵਾ
ਮਨ ਹਸਤੀ ਵਿੱਚ ਖੇਲੇ
ਆਪੋ ਆਪ ਗਿਆਨ ਕਮਾਵਾ
ਮਨ ਮੌਜਾਂ ਦੇ ਮੇਲੇ
ਆਪੋ ਆਪਣੀ ਸਾਰ ਕੁਸਾਰੀ
ਨਾ ਕੋ ਗੁਰ ਨਾ ਚੇਲੇ
ਆਪੋ ਆਪਣੇ ਪੰਧ ਅਵੈੜੇ
ਢੂੰਡਣ ਰੋਹੀਆਂ ਬੇਲੇ
ਆਪੋ ਆਪਣੀ ਪ੍ਰੇਮ ਕਹਾਣੀ
ਆਪੋ ਆਪਣੇ ਵੇਲੇ
ਆਪੋ ਆਪਣੇ ਪੱਕ ਪਕਾਵੇ
ਓੜਕ ਥੀਨ ਝਮੇਲੇ
ਆਪੋ ਆਪਣਾ ਖੇਡ ਖਿਡਾਵਾ
ਹੋਰਾਂ ਨਾਲ ਅਕੇਲੇ