ਆਰ ਡਰਾਮੇ ਪਾਰ ਡਰਾਮੇ
ਬਾਕੀ ਨੇ ਵਿਚਕਾਰ ਡਰਾਮੇ
ਯਾਰ ਡਰਾਮੇ ਪਿਆਰ ਡਰਾਮੇ
ਵੱਧ ਤੋਂ ਵੱਧ ਸ਼ਾਹਕਾਰ ਡਰਾਮੇ
ਤੂੰ ਰੋਣਾ ਏ ਜਦ ਮੈਂ ਤੇਰੇ
ਮੂੰਹ ਤੇ ਦਿੱਤੇ ਮਾਰ ਡਰਾਮੇ
ਲਿਖਣੇ ਨਈਂ ਸਨ ਲਿਖਣੇ ਪਏ ਨੇ
ਸਾਨੂੰ ਵੀ ਦੋ ਚਾਰ ਡਰਾਮੇ
ਇੱਕ ਡਰਾਮੇ ਵਿਚੋਂ ਸੌ ਸੌ
ਨਿਕਲ਼ੇ ਨੇ ਕਈ ਵਾਰ ਡਰਾਮੇ
ਓਸ ਡਰਾਮੇਗੀਰ ਦੇ ਅੱਗੇ
ਸਭ ਆਇਆ ਵਾਂ ਹਾਰ ਡਰਾਮੇ
ਕਰਦੀ ਪਈ ਏ ਦੁਨੀਆਂ ਸਾਰੀ
ਕਰ ਲੈ ਤੂੰ ਵੀ ਯਾਰ ਡਰਾਮੇ
ਨਾ ਮਰਦੇ ਵੀ ਇੰਜ ਲੱਗਦਾ ਏ
ਦੇਣਗੇ ਬੰਦੇ ਮਾਰ ਡਰਾਮੇ
‘ਸੰਧੂ’ ਸੱਜਣਾ ਇੰਜ ਕੀਤੇ ਨੇ
ਕਰਦੇ ਨਈਂ ਫ਼ਨਕਾਰ ਡਰਾਮੇ