ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਸਿਰ ਉੱਤੇ ਆਰਾ ਜਦੋ ਧਰਿਆ ਜਲਾਦਾ ਨੇ!

ਮੁੱਖ ਵੱਲ ਪਿੰਜ਼ਰੇ ਦੇ ਕਰਿਆ ਜਲਾਦਾ ਨੇ!

ਉਡਾ ਦਿੱਤਾ ਪਾਪੀਆਂ ਨੇ ਝੱਟ ਮਾਸ-ਮਾਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਜਿਵੇਂ - ਜਿਵੇਂ ਖੁੰਬਦੇ ਗਏ ਦੰਦੇ ਤੰਨ - ਤੰਨ 'ਚ !

ਭਰ ਗਈ ਖੁਮਾਰੀ ਫਿਰ ਸੂਰਮੇ ਦੇ ਮੰਨ 'ਚ ! 

ਵਾਹਿਗੁਰੂ ਦੇ ਉੱਤੇ ਛੱਡ ਦਿੱਤਾ ਦਿਲੀ ਆਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਹੌਸਲੇ ਦੀ ਦਾਦ ਦਿੱਤੀ ਖੁਦ ਪਾਪੀ ਮੁਗਲਾਂ!

ਮੂੰਹ 'ਚ ਜਲਾਦਾ ਨੇ ਵੀ ਲੈਲੀਆਂ ਸੀ ਉੰਗਲਾਂ! 

ਯੋਧੇ ਨੂੰ ਵੀ ਗੁਰਾਂ ਉੱਤੇ ਸੀਗਾ ਵਿਸ਼ਵਾਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਰੱਤ ਦੇ ਫੁਆਰੇ ਵਹਿ ਤੁਰੇ ਸੀ ਦੋਫਾੜ ਚੋ' !

ਜਪਜੀ ਦੀ ਅਵਾਜ਼ ਆਵੇ ਹਰ ਨਾੜ-ਨਾੜ ਚੋ!

ਨਾਂਵੇ ਗੁਰੂ ਤੱਕਦੇ ਸੀ ਮੰਜ਼ਰ ਇਹ ਖਾਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਕੋਲ ਤੇ ਕਰਾਰਾ ਵਾਲੀ ਪੱਕੀ ਕਰ ਲੀਹ ਗਿਆ! 

ਜ਼ਾਮ ਉਹ ਸ਼ਹੀਦੀ ਬਾਟੇ ਭਰ-ਭਰ ਪੀ ਗਿਆ! 

ਖੂਨ ਨਾ ਬੁਝਾਇਆ ਭਾਂਵੇ ਪਾਪੀਆਂ ਪਿਆਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਧਰਤੀ ਤੇ ਆਣ ਡਿੱਗਾ ਦੋਫਾੜ ਹੋ ਸਰੀਰ ਸੀ!

ਪਾਪੀਆਂ ਦੇ ਸਾਵੇ ਪਰ ਮਰੀਂ ਨਾਂ ਜ਼ਮੀਰ ਸੀ!

ਸੂਰਮੇ ਨੇ ਪਹਿਣ ਲਿਆ ਸ਼ਹੀਦੀ ਦੇ ਲਿਬਾਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਧਰਤੀ ਨੂੰ ਚੜ ਗਿਆ ਰੰਗ ਲਾਲੋ-ਲਾਲ ਸੀ!

ਗੁਰਾਂ ਦੇ ਵੀ ਚੇਹਰੇ ਉੱਤੇ ਵੱਖਰਾ ਜਲਾਲ ਸੀ!

ਸਤਿ ਕਰਤਾਰ ਗੁਰੂ ਬੋਲੇ ਵੇਖ ਲਾਸ਼ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

ਝੁੱਕ ਗਿਆ ਸੀਸ ਮੇਰਾ ਤੇਰੀ ਕੁਰਬਾਨੀ ਨੂੰ!

ਹੌਸਲੇ ਨਾ ਅਲਵਿੱਦਾ ਆਖ ਤਾ ਜਵਾਨੀ ਨੂੰ!

ਫਰੀਦਸਰਾਈਆ ਸੱਤਾ ਲਿਖੇ ਇਤਿਹਾਸ ਨੂੰ!

ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!

📝 ਸੋਧ ਲਈ ਭੇਜੋ