ਸੈਗਾਓਂ ਜਿੱਤ ਕੇ ਤੈਨੂੰ ਲੱਭਣਾ

ਮੇਰੀ ਘੋਰ ਗਲਤੀ ਸੀ

ਪਰ ਹੁਣ ਮੈਨੂੰ ਇੰਜ ਲਗਦੈ

ਦਿੱਲੀ ਸਰ ਕਰਕੇ ਵੀ

ਮੈਂ ਤੈਨੂੰ ਨਹੀਂ ਪਾ ਸਕਣਾ

ਪਰ ਫਿਰ ਵੀ ਕੀ ਹੋਇਆ

ਮੈਂ ਛੰਡ ਮਾਰਾਂਗਾ

ਵਾਸ਼ਿੰਗਟਨ ਤੇ ਮਾਸਕੋ ਦੀਆਂ ਗਲੀਆਂ

ਅਗਾਂਹ ਭਲਾਂ ਉਹ

ਕਿੱਥੇ ਲੁਕੋ ਸਕਦੇ ਨੇ ਤੈਨੂੰ

📝 ਸੋਧ ਲਈ ਭੇਜੋ