ਜ਼ਿੰਦਗੀ ਅੰਦਰ ਹਰ ਰੰਗ ਨੇ ਜਿੱਤਾਂ,   

ਹਰ ਮਨੁੱਖ ਦੇ ਰੰਗ ਬਰੰਗ ਨੇ ਜਿੱਤਾਂ।

ਕੁੜੱਤਣਾਂ, ਤਕਲੀਫ਼ਾਂ, ਕਮੀਆਂ ਹੈ।

ਚਿੰਤਾਵਾਂ, ਤਣਾਅ 'ਤੇ ਗਮੀਆਂ ਹੈ।

ਮਹਿਕਾਂ, ਖੁਸ਼ੀਆਂ, ਨਿਰਾਸ਼ਾ ਹੈ,

ਸਫਲਤਾ, ਮਿਠਾਸ ਤੇ ਆਸਾਂ ਹੈ।

ਹਾਸੇ, ਹੀਣਤਾ, ਨਫਰਤ ਸੁੱਖਾਂ ਨੇ,

ਰੋਣੇ, ਤਰਸ, ਮੁਆਫ਼ੀ 'ਤੇ ਦੁੱਖਾਂ ਨੇ।

ਅਜ਼ਾਦੀ ਮਾਣ ਹੋ ਆਸ਼ਾਵਾਦੀ ਵੇ,

ਗੁਲਾਮੀ ਕੈਦ ਹੈ ਨਿਰਾਸ਼ਾਵਾਦੀ ਵੇ।

ਇਕਾਗਰਤਾ ਦੇਹ ਇੱਛਾ ਸ਼ਕਤੀ ਨੂੰ,

ਸਫਲ ਕਰ ਖਾਂ ਮਿਹਨਤ ਭਗਤੀ ਨੂੰ।

📝 ਸੋਧ ਲਈ ਭੇਜੋ