ਅੱਛੇ ਦਿਨ ਤਾਂ ਸਾਡੇ ਲਈ

ਅੱਛੇ ਦਿਨ ਤਾਂ ਸਾਡੇ ਲਈ ਅਫ਼ਸਾਨੇ ਹੋ ਗਏ।

ਜਿਉਂ ਰੁੱਖਾਂ ਲਈ ਪੱਤੇ ਹੀ ਬੇਗਾਂਨੇ ਹੋ ਗਏ।

ਸੁਖਨਵਰ ਤਾਂ ਅਸੀਂ ਵੀ ਬਹੁਤ ਸੀ ਸਾਊ,

ਇਸ਼ਕ ਤੇਰੇ ਵਿਚ ਐਪਰ ਦੀਵਾਨੇ ਹੋ ਗਏ।

ਛਾਈ ਹੈ ਬਸਤੀਆਂ ਵਿਚ ਖ਼ੌਫ਼ ਦੀ ਫ਼ਿਜ਼ਾ,

ਹੁਣ ਹਵਾਵਾਂ ਦੇ ਅੱਗ ਨਾਲ ਯਾਰਾਨੇ ਹੋ ਗਏ।

ਦੂਰ ਹੋਣਗੇ ਛੇਤੀ ਗੁਰਬਤਾਂ ਦੇ ਗ਼ੁਬਾਰ,

ਕਿੰਨੇ ਫੋਕੇ ਰਹਿਬਰਾਂ ਦੇ ਤਰਾਨੇ ਹੋ ਗਏ।

ਹਰ ਗੱਲ ਤੇ ਜੋ ਕਹਿੰਦੇ ਸੀ ਵਾਰਾਂਗੇ ਜਾਨ,

ਵਕਤ ਪੈਣ ਤੇ ਯਾਰ ਉਹ ਅਨਜਾਨੇ ਹੋ ਗਏ।

ਟੁੱਟਿਆ ਹੈ ਦਿਲ ਜਦ ਤੋਂ ਇਸ ਦੀਵਾਨੇ ਦਾ,

ਭਰੇ ਮੇਲੇ ਵੀ ਇਸ ਲਈ ਵੀਰਾਨੇ ਹੋ ਗਏ।

 

ਇਸ਼ਕ ਮਜਾਜ਼ੀ ਨੂੰ ਰਹੇ ਦੱਸਦੇ ਇਸ਼ਕ ਹਕੀਕੀ ਜੋ,

ਕਿੱਸੇ ਘਰ ‘ਚ ਹੋਏ ਤਾਂ ਕਿਉਂ ਘਬਰਾਣੇ ਹੋ ਗਏ?

ਜੇ ਚੱਕ ਹੀ ਲਈ ਹੈ ਕਲਮ ਤਾਂ ਲਿਖ ਸ਼ਮੀ ,

ਸੱਚ ਸੁਣਿਆਂ ਨੂੰ ਕਿਉਂ ਜ਼ਮਾਨੇ ਹੋ ਗਏ।

📝 ਸੋਧ ਲਈ ਭੇਜੋ