ਆਸ਼ਿਕ ਉਹ ਨਹੀ ਹੁੰਦੇ ਕੱਲੇ, ਜਿਹੜੇ ਮਰਦੇ ਹੀਰਾਂ ਤੇ ।
ਰੱਬ ਦੇ ਆਸ਼ਿਕ ਮਰ ਜਾਂਦੇ ਨੇ ਜੰਡ ਕਰੀਰਾਂ ਤੇ ।
ਇੱਕ ਟਾਹਣਾ ਟੁੱਟ ਜਾਣ ਤੇ, ਜਿਸ ਦੇ ਚੀਸ ਜਿਹੀ ਨਿਕਲੇ ।
ਵਿਰਲੇ ਹੀ ਘਰ ਹੁੰਦੇ, ਇਹੋ ਜਿਹੇ ਯਾਰ ਫ਼ਕੀਰਾਂ ਦੇ ।
ਸਾਲਾਂ ਤੱਕ ਰੰਗ ਮਾਨਣੇ, ਤੇ ਅੱਧ ਵਿੱਚ ਛੱਡ ਜਾਣਾ ।
ਚਿੱਟੇ ਵਸਤਰ ਭਾਉਂਦੇ, ਜੋ ਲੜ ਲੱਗੇ ਫ਼ਕੀਰਾਂ ਦੇ ।
ਜਿੱਥੇ ਕੈਂਚੀ, ਕਰਦ, ਹਥੌੜਾ ਅੰਨੇ ਵਾਹ ਵੱਢਦਾ ।
ਖ਼ਲਕਤ ਦੇ ਕੀ ਬਣਨੇ, ਪਾਪੀ ਇਹ ਤਕਦੀਰਾਂ ਦੇ ।
ਕੁਦਰਤ ਦੇ ਸੱਟ ਵੱਜਣ ਤੇ, ਜੋ ਖਿੜ ਖਿੜ ਹੱਸਦੇ ਸੀ ।
ਸਾਹ ਲੈਣ ਲਈ ਭੱਜਦੇ ਵੇਖੇ, ਲੋਕੋ ਘੱਤ ਵਹੀਰਾਂ ਨੇ ।
ਇੱਕ ਨੇ ਅਯਾਸ਼ੀ ਖਾਤਰ, ਤਿੰਨ ਸੌ ਪੈਂਹਟ ਬਦਨਾਮ ਕਰ ਦਿੱਤੇ ।
ਲੋਕੀਂ ਹੱਸ ਗੱਲ ਟਾਲਣ, ਕਿ ਰਾਜਿਆਂ ਦੇ ਵਰਤੀਰੇ ਨੇ ।
ਸਾਡੇ ਵਰਗਿਆਂ ਆਸ਼ਿਕਾਂ, ਨਾਨਕ ਸ਼ਾਹ ਨੂੰ ਯਾਰ ਬਣਾਇਆ ।
ਜਿਹਨੇ ਚਾਰੇ ਪਾਸੇ ਅੱਲਾ ਕਹਿ, ਖਿੱਚੀਆਂ ਮੱਕੇ ਵਿੱਚ ਲਕੀਰਾਂ ਨੇ ।
ਕੀ ਹੋਇਆ ਜੇ ਸਰਬ ਨੂੰ ਲੋਕੀਂ ਪਾਗਲ ਦੱਸਦੇ ਨੇ ।
ਯਾਰ ਹੋਰਾਂ ਦੇ ਅੰਦਾਜ ਨੇ ਵੱਖਰੇ, ਸ਼ਾਨ ਨਾਲ ਜਿਉਣ ਜ਼ਮੀਰਾਂ ਦੇ ।
ਲੋਕੋ ਆਸ਼ਿਕ ਉਹ ਨਹੀ ਹੁੰਦੇ ਕੱਲੇ, ਜਿਹੜੇ ਮਰਦੇ ਹੀਰਾਂ ਤੇ ।
ਰੱਬ ਦੇ ਆਸ਼ਿਕ ਮਰ ਜਾਂਦੇ ਨੇ ਜੰਡ ਕਰੀਰਾਂ 'ਤੇ ।