ਆਸ਼ਿਕ ਥੀਵੇ ਆਪ ਆਪਣੇ ਤੇ

ਆਸ਼ਿਕ ਥੀਵੇ ਆਪ ਆਪਣੇ ਤੇ, ਡੇਖ ਹੁਸਨ ਆਪਣੇ ਕੂੰ।

ਨਾਅਰਾ "ਅੱਨਲਹੱਕ" ਦਾ, ਵਿਚ ਬੇਖ਼ੁਦੀ ਮਰੇਦਾ।

ਫਿਰਔਨ ਮੂਸਾ ਹਿੱਕੋ ਏਹੋ, ਭੁੱਲ ਕੋਈ ਰਖਾਹੇ।

ਇਹੋ ਸਭ ਕਨੂੰਨ ਸੂਰਤ ਵਿਚ, ਬੇਲਿਆਂ ਲੱਖੀਂ ਭਲੇਂਦਾ।

📝 ਸੋਧ ਲਈ ਭੇਜੋ