ਅੱਤ ਸੰਘਣਾ ਹੈ ਰੁੱਖ

ਅੱਤ ਸੰਘਣਾ ਹੈ ਰੁੱਖ ਜ਼ਿਹਨ ਦਾ 

ਕੁੱਝ ਉਮੀਦਾਂ ਚਮਗਿਦੜਾਂ ਦੇ ਵਾਂਗੂੰ 

ਪੁੱਠੀਆਂ ਹੋ ਕੇ ਲਟਕਦੀਆਂ ਨੇ 

ਕਦੀ ਕਦੀ ਖੰਭ ਫ਼ਟਕਦੀਆਂ ਨੇ।

ਇਹ ਹੁਣ ਦਾ ਪਲ,

ਸੁਪਨਾਂ ਇਕ ਹੁਦਾਰਾ ਮੰਗਿਆ, 

ਗਲ ਜਿਵੇਂ ਕੋਈ ਸੁਣੀ ਸੁਣਾਈ

ਕੰਧ ਤੇ ਜਿਵੇਂ ਕਲੰਡਰ ਟੰਗਿਆ 

ਜ਼ਰ ਬਨੇਰੇ ਸੁੱਕਣੀ ਪਾਈ। 

ਜਿੰਦ ਦੁਕਾਨ ਕਸਾਈ ਦੀ ਹੈ, 

ਨਿਰਜ਼ਿੰਦ ਖੁੱਲ-ਹੀਣ ਤੇ ਨੰਗੀਆਂ 

ਯਾਦਾਂ ਕੋਹੇ ਬਕਰਿਆਂ ਦੇ ਵਾਂਗੂੰ ਟੰਗੀਆਂ।

📝 ਸੋਧ ਲਈ ਭੇਜੋ