੧.ਅੱਠ ਪੋਹ ਦੀ ਹੋਈ ਜਦੋ ਪ੍ਰਭਾਤ ਜਾਂ…
ਗੰਗੂ ਝੱਟ ਆਪਣੀ ਵਖਾਈ ਔਕਾਤ ਜਾਂ।
੨.ਲਿਆ ਵੇ ਗੰਗੂ ਮੋਂਹਰਾਂ ਵਾਲੀ ਥੈਲੀ ਮੋੜ ਦੇ…
ਇੱਕ ਘਰੀਂ ਰੱਖਾਂ ਦੂਜਾਂ ਕਹਿੰਦੇ ਚੋਰ ਜੇ।
੩.ਹਾਹਾਕਾਰ ਕਰ ਉਸੇ ਵੇਲੇ ਦੌੜਿਆ…
ਚੰਦਰਾ ਹਰਾਮੀ ਮੁੜਿਆ ਨਾਂ ਮੋੜਿਆ।
੪.ਰਤਾਂ ਵੀ ਨਾਂ ਗੱਲਾਂ ਰਹਿਗੀਆਂ ਸੀ ਗੁੱਝੀਆਂ…
ਉਸੇ ਟਾਇਮ ਖਬਰਾਂ ਮੁਰਿੰਡੇ ਪੁੱਜੀਆਂ।
੫.ਕਰਕੇ ਚੜਾਈ ਫੌਜ਼ਾ ਆਣ ਚੜੀਆਂ…
ਜਾਨੀ ਮਾਨੀ ਖਾਨ ਹੱਥੀ ਲਾਈਆਂ ਕੜੀਆਂ
੬.ਲੈ ਕੇ ਤੇ ਸਿਪਾਹੀ ਪੁਜ ਗਏ ਅਖੀਰਾਂ ਨੂੰ…
ਮਾਤਾ ਗੁਜ਼ਰੀ ਤੇ ਨੰਨ੍ਹੇ ਨੰਨ੍ਹੇ ਵੀਰਾਂ ਨੂੰ।