ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ!

ਤੇਰੇ ਪਹਿਲਾਂ ਵੀ ਭਲੇਖੇ ਅਸੀਂ ਕੱਡੇ ਸੀ!

ਜਦੋ ਹਿੱਕ ਤੇ ਨਿਸ਼ਾਨ ਸਾਹਿਬ ਗੱਡੇ ਸੀ!

ਬੁਸ਼ਾਰਾਂ ਸਾਹਮਣੇ ਵਿਛਾਗੇ ਅਸੀਂ ਛਾਤੀਆਂ 

ਤੇਰੇ ਉੱਦੋਂ ਵੀ ਬੁਥਾੜੇ ਗਏ ਅੱਡੇ ਸੀ!

ਹੋਵੇ ਥਾਪੜਾ ਗੁਰਾਂ ਦਾ ਜੀਹਦੀ ਪਿੱਠ ਤੇ

ਸਣੇ ਆਂਦਰਾਂ ਵੈਰੀ ਨੂੰ ਫਿਰ ਖੋਲਦੇ!

ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ

ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!

ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ

ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ!

ਜਿਹਨਾਂ ਜਿੱਤ ਦਾ ਜਨੂੰਨ ਧੁਰੋ ਪਾਲਿਆ 

ਉਹ ਨਈ ਰੁੱਕਦੇ ਕਦੇ ਵੀ ਬੈਰੀਗੇਟਾਂ ਨਾਲ!

ਜਿੰਨਾਂ ਤੱਤੇ ਕਿੱਲ ਅੱਖਾਂ 'ਚ ਗਡਾ ਲਏ

ਉਹ ਨਈ ਦੱਬਦੇ ਕਦੇ ਵੀ ਚੋਟਾਂ ਫੇਟਾਂ ਨਾਲ!

ਕਰ ਯਾਦ ਜਿੰਨਾਂ ਕੀਤੀਆਂ ਵਧੀਕੀਆਂ 

ਅਸੀਂ ਨੇਜਿਆਂ ਦੇ ਉੱਤੇ ਆਏ ਤੋਲਦੇ!

ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ

ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!!

ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ

ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ!

ਐਵੇਂ ਪਰਜਾ ਸਤਾਈ ਦੀ ਨਈ ਮੂਰਖਾ

ਰਾਜ਼ ਕਰਨਾਂ ਤੇ ਸਿੱਖ ਰਣਜੀਤ ਤੋਂ!

ਪੜ ਸਿੱਖ ਰਾਜ਼ ਲਾ ਕੇ ਜਰਾ ਬਿਰਤੀ

ਦੰਗ ਰਹਿਜੇਗਾ ਜੁਝਾਰੂਆਂ ਦੀ ਰੀਤ ਤੋ!

ਤੇਰੇ ਕੰਨਾਂ ਦੇ ਕੁਵਾੜ ਵੇਖੀ ਖੁੱਲਦੇ

ਸਿੰਘ ਫਤਹਿ ਦਾ ਜੈਕਾਰਾ ਜਦੋ ਬੋਲਦੇ!

ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ

ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!!

ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ

ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ!

ਜਿਹੜੇ ਸ਼ੀਹਣੀਆਂ ਦੀ ਕੁੱਖੋ ਜਾਏ ਸੱਤਿਆ 

ਬੰਨ੍ਹ ਮਾਰ ਦਿੰਦੇ ਘਣੇ ਦਰਿਆਂਵਾਂ ਨੂੰ!

ਜਿਹੜੇ ਸ਼ੇਰ ਦਾ ਜੁਬਾੜਾ ਫੜ ਪਾੜ ਗਏ 

ਉਹ ਕੀ ਜਾਣਦੇ ਨੇ ਗਿੱਦੜਾਂ ਤੇ ਕਾਂਵਾਂ ਨੂੰ!

ਬਾਜਾਂ ਵਾਲੇ ਦੀ ਬਣਾਈ ਫੌਜ਼ ਖਾਲਸਾ

ਜਿਹੜੇ ਖੰਡੇ ਨਾ ਪਤਾਸੇ ਖੁਦ ਘੋਲਦੇ!

ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ

ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!!

ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ

ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ! 

📝 ਸੋਧ ਲਈ ਭੇਜੋ