ਹਸ  ਕੇ ਰੁਕਣਾ, ਫਿਰ ਖੁੱਲ੍ਹ ਕੇ ਹੱਸਣਾ

ਇਹ ਤੇਰੀ ਅਦਾ ਵੀ ਕਮਾਲ ਹੈ

ਕੁਝ ਕਹਿਣ ਲਈ ਮੁੜਨਾ,

ਅਚਾਨਕ ਪਰ ਨੱਸਣਾ 

ਇਹ ਤੇਰੀ ਅਦਾ ਵੀ ਕਮਾਲ ਹੈ

ਕੰਮ ਕਰਦੇ ਕਰਦੇ ਯਾਦ ਆ ਜਾਣਾ 

ਫਿਰ ਅਚਾਨਕ ਕਿਤੇ ਗੁੰਮ ਹੋ ਜਾਣਾ

ਇਹ ਤੇਰਾ ਲੁਕਣਾ ਛਿਪਣਾ ਵੀ ਕਮਾਲ ਹੈ

ਚੋਰ ਅੱਖੀਆਂ ਨੇ ਮੈਨੂੰ ਚੋਰ ਬਣਾ ਦਿੱਤਾ 

ਇਹ ਤੇਰੀ ਜ਼ਾਲਿਮ ਅਦਾ ਵੀ ਕਮਾਲ ਹੈ 

ਕੋਲ਼ ਰਹਿ ਕੇ ਦੂਰ ਜਾਣਾ 

ਦੂਰ ਰਹਿ ਕੇ ਵੀ ਕੋਲ਼ ਆਉਣਾ

ਤੇਰਾ ਇਹ ਆਣਾ ਜਾਣਾ ਵੀ ਕਮਾਲ ਹੈ

ਕਦੇ ਰੁੱਸ ਜਾਣਾ, ਕਦੇ ਰੁਸਾ ਦੇਣਾ ਸ਼ਮੀ

ਫਿਰ ਖੁਦ ਹੀ ਮੰਨ ਜਾਣਾ ਵੀ ਕਮਾਲ ਹੈ

📝 ਸੋਧ ਲਈ ਭੇਜੋ