ਪੋਟੇ ਪਕੜ ਮਹਿਬੂਬ ਦੇ ਗੱਲ ਕਰਨੀ, 

ਚੰਗਾ ਆਸ਼ਕ ਦੇ ਲਈ ਤਬੀਬ ਹੋਣਾ । 

ਕੱਲ ਸ਼ਹਿਰ ਵਿੱਚ ਸਿਰ ਪੜਵਾਏ ਜੀਹਨੇ, 

ਅੱਗ ਭੱਖਣਾ ਕੋਈ ਖਤੀਬ ਹੋਣਾ । 

ਅੱਖਾਂ ਡੂੰਘੀਆਂ ਪਿੰਜਰ ਸਰੀਰ ਜੀਹਦਾ, 

ਉਹ ਆਸ਼ਕ ਨਹੀਂ ਕੋਈ ਅਦੀਬ ਹੋਣਾ ।

ਕੱਲ ਜੋ ਡਿੱਗਿਆ ਚਿੱਕੜ ਵਿੱਚ ਧੌਣ ਪਰਨੇ,

ਗਲੀ ਯਾਰ ਦੀ ਮੇਰਾ ਰਕੀਬ ਹੋਣਾ ।

📝 ਸੋਧ ਲਈ ਭੇਜੋ