ਅਫ਼ਵਾਹ

ਬੇੜੀ ਬਿਨਾਂ ਤੂਫ਼ਾਨ ਹੀ ਡੋਲਦੀ ਏ, 

ਕਿਧਰੇ ਵੇਖਣਾ ਵਿੱਚ ਮਲਾਹ ਤਾਂ ਨਹੀਂ ?

ਇਸ਼ਕ ਆਪਣੇ ਆਪ ਹੀ ਲੱਗ ਜਾਏ, 

ਕਰਦਾ ਕਿਸੇ ਦੇ ਨਾਲ ਸਲਾਹ ਤਾਂ ਨਹੀਂ । 

ਪੀਓ, ਵੇਖ ਕੇ ਸਾਕੀ ਦੀ “ਕਾਰਸਾਜ਼ੀ", 

ਘੋਲੀ ਵਿੱਚ ਸ਼ਰਾਬ ਸੁਆਹ ਤਾਂ ਨਹੀਂ ? 

ਮੰਨ ਲਈ ਰਕੀਬਾਂ ਨੇ ਹਾਰ ਆਖ਼ਰ, 

ਸੱਚੀ ਖ਼ਬਰ ਹੈ, ਨਿਰੀ ਅਫ਼ਵਾਹ ਤਾਂ ਨਹੀਂ ?

📝 ਸੋਧ ਲਈ ਭੇਜੋ