ਮੇਰੇ ਸਿਰ ਉਗ ਆਏ
ਲਟ ਲਟ ਲਟ ਅਗਨ-ਕੇਸ
ਮੇਰੇ ਮਨ ਅਗਨ-ਸੋਚ
ਮੇਰੇ ਤਨ ਅਗਨ-ਵੇਸ
ਧਰਤੀ ਹੈ ਦਿਵਸ-ਰੰਗ
ਹਰ ਪਲ ਛਿਨ ਉਦੈ-ਡੰਗ
ਹੁੰਦਾਂ ਮੈਂ ਅਗਨ-ਕਾਲ
ਵੱਸਾਂ ਮੈਂ ਅਗਨ-ਦੇਸ
ਜਗ ਮਗ ਜਗ ਹਸਦਾ ਏ
ਅੱਖੀਆਂ ਵਿਚ ਚਿੰਗਿਆੜਾ
ਜੀਭਾਂ 'ਚੋਂ ਅਗਨ-ਬੋਲ
ਦੁਨੀਆਂ ਨੂੰ ਕਰਾਂ ਪੇਸ਼
ਕੰਡਿਆਂ ਸਰਕੰਡਿਆਂ ' ਚੋਂ
ਚਾਨਣ ਹੋ ਤੁਰਨਾ ਹੈ
ਜਿਸ ਥਾਂ ਵੀ ਰੁਕਣਾ ਏ
ਕੱਟਣਾ ਕਾਲਾ ਕਲੇਸ