ਅਗੈ ਗ਼ੈਰ ਨ ਰਿਹਾ ਦਿਸੇ ਕੋਈ

ਅਗੈ ਗ਼ੈਰ ਨ ਰਿਹਾ ਦਿਸੇ ਕੋਈ, ਤੁਧ ਆਪੇ ਗ਼ੈਰ ਬਣਾਇਆ ।

ਅਵਲ ਆਖਰ ਹੋਰ ਨ ਕੋਈ, ਵਿਚ ਖੁਦੀ ਭੁਲਾਵਾਂ ਪਾਇਆ ।

ਸਭਨਾ ਰਲ ਕੇ ਇਕੋ ਆਖਿਆ, ਮਨਸੂਰ ਭੀ ਇਹੋ ਅਲਾਇਆ ।

ਸੰਤਰੇਣ ਤਹਿਕੀਕ ਇਹਾ ਗੱਲ, ਜੋ ਸਭਨਾਂ ਆਖ ਸੁਣਾਇਆ ।

📝 ਸੋਧ ਲਈ ਭੇਜੋ